ਗਣੇਸ਼ ਚਤੁਰਥੀ ਦੇ ਮੌਕੇ ਅੱਜ ਸ਼ੇਅਰ ਬਾਜ਼ਾਰ ਰਹੇਗਾ ਬੰਦ, NSE ਤੇ BSE 'ਚ ਨਹੀਂ ਹੋਵੇਗਾ ਕੰਮਕਾਜ
Tuesday, Sep 19, 2023 - 11:57 AM (IST)
ਨਵੀਂ ਦਿੱਲੀ : ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਅੱਜ (19 ਸਤੰਬਰ 2023) ਭਾਰਤੀ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਦੇਸ਼ ਦੇ ਪ੍ਰਮੁਖ ਸਟਾਕ ਐਕਸਚੇਂਜ NSE ਅਤੇ BSE 'ਚ ਅੱਜ ਕੰਮਕਾਜ ਨਹੀਂ ਹੋਵੇਗਾ। ਇਕੁਇਟੀ, ਡੈਰੀਵੇਟਿਵਸ ਅਤੇ SLB ਸਮੇਤ ਸਾਰੇ ਸੈਗਮੈਂਟ ਬੰਦ ਰਹਿਣਗੇ। ਇਸ ਸਾਲ ਦੀ ਗੱਲ ਕਰੀਏ ਤਾਂ ਇਸ ਪੂਰੇ ਸਾਲ 'ਚ 15 ਛੁੱਟੀਆਂ ਹਨ, ਜੋ ਪਿਛਲੇ ਸਾਲ ਨਾਲੋਂ 2 ਵੱਧ ਹਨ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਸੋਮਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। BSE Sensex 241 ਅੰਕ ਡਿੱਗ ਕੇ 67,596 'ਤੇ ਬੰਦ ਹੋਇਆ, ਜਦਕਿ ਨਿਫਟੀ 59 ਅੰਕਾਂ ਡਿੱਗ ਕੇ 20,133 ਅੰਕਾਂ 'ਤੇ ਬੰਦ ਹੋਇਆ। ਦਿੱਗਜ ਸ਼ੇਅਰ ਕੰਪਨੀ HDFC Bank ਵੀ 1.25 ਫ਼ੀਸਦੀ ਹੇਠਾਂ ਆ ਗਿਆ। Hindalco 2 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਉੱਥੇ ਹੀ ਪਾਵਰਗ੍ਰਿਡ ਦਾ ਸ਼ੇਅਰ 3 ਫ਼ੀਸਦੀ ਵਧਿਆ ਅਤੇ BSE ਸੈਂਸੈਕਸ 319 ਅੰਕ ਚੜ੍ਹ ਕੇ 67,838 ਅੰਕਾਂ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8