ਮਾਮੂਲੀ ਨੁਕਸਾਨ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਨਿਫਟੀ 11,850 ਤੋਂ ਹੇਠਾਂ

06/27/2019 5:00:22 PM

ਮੁੰਬਈ—ਜੂਨ ਮਹੀਨੇ ਦੀ ਡੈਰੀਵੇਟਿਵ ਅਨੁਬੰਧਾਂ ਦੇ ਨਿਪਟਾਨ ਦੇ ਦਿਨ ਬਹੁਤ ਉਤਾਰ-ਚੜ੍ਹਾਅ ਭਰੇ ਕਾਰੋਬਾਰ 'ਚ ਭਾਰਤੀ ਸ਼ੇਅਰ ਬਾਜ਼ਾਰ ਬੰਦ ਹੋਏ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਕਰੀਬ 300 ਅੰਕ ਉੱਪਰ ਹੇਠਾਂ ਹੋਣ ਦੇ ਬਾਅਦ ਅੰਤ 'ਚ 5.67 ਅੰਤ ਜਾਂ 0.01 ਫੀਸਦੀ ਦੇ ਨੁਕਸਾਨ ਨਾਲ 39,586.41 ਅੰਕ 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਦੌਰਾਨ ਸੈਂਸੈਕਸ ਨੇ 39,817.22 ਅੰਕ ਦਾ ਹੇਠਲਾ ਅਤੇ 39,510.44 ਅੰਕ ਦਾ ਸਭ ਤੋਂ ਉੱਚਾ ਪੱਧਰ ਛੂਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਛੇ ਅੰਕ ਜਾਂ 0.05 ਫੀਸਦੀ ਦੇ ਨੁਕਸਾਨ ਨਾਲ 11,841.55 ਅੰਕ 'ਤੇ ਬੰਦ ਹੋਇਆ। 
ਕਾਰੋਬਾਰ ਦੇ ਦੌਰਾਨ ਇਸ ਨੇ 11,911.15 ਅੰਕ ਦਾ ਉੱਚ ਪੱਧਰ ਵੀ ਛੂਹਿਆ ਅਤੇ ਇਹ 11,821.05 ਅੰਕ ਦੇ ਹੇਠਲੇ ਪੱਧਰ 'ਤੇ ਵੀ ਆਇਆ। ਸੈਂਸੈਕਸ ਦੀਆਂ ਕੰਪਨੀਆਂ 'ਚ ਟੈੱਕ ਮਹਿੰਦਰਾ, ਐੱਚ.ਸੀ.ਐੱਲ.ਟੈੱਕ, ਰਿਲਾਇੰਸ ਇੰਡਸਟਰੀਜ਼, ਆਈ.ਟੀ.ਸੀ., ਇੰਫੋਸਸ, ਪਾਵਰਗ੍ਰਿਡ, ਕੋਟਕ ਬੈਂਕ, ਯੈੱਸ ਬੈਂਕ ਅਤੇ ਵੇਦਾਂਤਾ ਦੇ ਸ਼ੇਅਰ 2.26 ਫੀਸਦੀ ਤੱਕ ਦੇ ਨੁਕਸਾਨ 'ਚ ਰਹੇ। ਉੱਧਰ ਦੂਜੇ ਪਾਸੇ ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਓ.ਐੱਨ.ਜੀ.ਸੀ., ਐਕਸਿਸ ਬੈਂਕ, ਐੱਚ.ਡੀ.ਐੱਫ.ਸੀ., ਐੱਸ.ਬੀ.ਆਈ., ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਸਨ ਫਾਰਮਾ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ 2.95 ਫੀਸਦੀ ਤੱਕ ਦੇ ਲਾਭ 'ਚ ਰਹੇ।


Aarti dhillon

Content Editor

Related News