ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਸ਼ੇਅਰ ਬਾਜ਼ਾਰ, ਰਿਕਾਰਡ ਉਚਾਈ 'ਤੇ ਪਹੁੰਚਿਆ ਨਿਫਟੀ
Monday, Sep 11, 2023 - 04:55 PM (IST)
ਮੁੰਬਈ - ਬੈਂਕ ਆਫ ਜਾਪਾਨ ਵੱਲੋਂ ਨਕਾਰਾਤਮਕ ਵਿਆਜ ਦਰਾਂ ਦੇ ਦੌਰ ਤੋਂ ਬਾਹਰ ਨਿਕਲਣ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਗਲੋਬਲ ਬਾਜ਼ਾਰ 'ਚ ਮਿਲੇ-ਜੁਲੇ ਰੁਖ ਵਿਚਾਲੇ ਸਥਾਨਕ ਪੱਧਰ 'ਤੇ ਹੋਈ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਸੱਤਵੇਂ ਦਿਨ ਵੀ ਤੇਜ਼ੀ 'ਤੇ ਰਿਹਾ। ਬੀਐਸਈ ਦਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 528.17 ਅੰਕ ਜਾਂ 0.79 ਪ੍ਰਤੀਸ਼ਤ ਦੀ ਛਾਲ ਮਾਰ ਕੇ 67127.08 ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦੇ ਹੋਏ 67 ਹਜ਼ਾਰ ਅੰਕਾਂ ਦੇ ਸੱਤ ਹਫ਼ਤਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 20 ਜੁਲਾਈ ਨੂੰ ਇਹ 67571.90 ਅੰਕ 'ਤੇ ਸੀ।
ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 176.40 ਅੰਕ ਭਾਵ 0.89 ਅੰਕ ਵਧ ਕੇ 19996.35 ਅੰਕ 'ਤੇ ਰਿਹਾ। ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਨਿਫਟੀ ਨੇ ਸਭ ਤੋਂ ਉੱਚ ਪੱਧਰ ਬਣਾ ਲਿਆ ਹੈ। ਕਾਰੋਬਾਰ ਦੌਰਾਨ ਇਹ 20,008 ਦੇ ਪੱਧਰ ਨੂੰ ਛੂਹ ਗਿਆ।ਵੱਡੀਆਂ ਕੰਪਨੀਆਂ ਦੀ ਤਰ੍ਹਾਂ ਬੀਐਸਈ ਦੀਆਂ ਮੱਧਮ ਅਤੇ ਛੋਟੀਆਂ ਕੰਪਨੀਆਂ ਵਿੱਚ ਵੀ ਭਾਰੀ ਖਰੀਦਦਾਰੀ ਰਹੀ। ਇਸ ਕਾਰਨ ਮਿਡਕੈਪ 1.20 ਫੀਸਦੀ ਵਧ ਕੇ 33,064.96 'ਤੇ ਅਤੇ ਸਮਾਲਕੈਪ 0.70 ਫੀਸਦੀ ਵਧ ਕੇ 38,533.40 ਅੰਕ 'ਤੇ ਪਹੁੰਚ ਗਿਆ। ਇਸ ਸਮੇਂ ਦੌਰਾਨ, ਬੀਐਸਈ ਵਿੱਚ ਕੁੱਲ 3942 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ਵਿੱਚੋਂ 2110 ਦੀ ਖਰੀਦ, 1663 ਵਿੱਚ ਗਿਰਾਵਟ, 169 ਵਿੱਚ ਕੋਈ ਬਦਲਾਅ ਨਹੀਂ ਹੋਇਆ।
ਇਸੇ ਤਰ੍ਹਾਂ 46 ਨਿਫਟੀ ਕੰਪਨੀਆਂ ਹਰੇ ਅਤੇ ਚਾਰ ਲਾਲ ਰੰਗ ਵਿੱਚ ਸਨ। ਬੀਐਸਈ ਦੇ ਸਾਰੇ 20 ਸਮੂਹਾਂ ਵਿੱਚ ਵਾਧਾ ਹੋਇਆ ਹੈ। ਇਸ ਮਿਆਦ ਦੇ ਦੌਰਾਨ ਸੇਵਾਵਾਂ 3.01, ਉਪਯੋਗਤਾਵਾਂ 2.43, ਟੈਲੀਕਾਮ 2.32, ਪਾਵਰ 2.04, ਵਸਤੂਆਂ 0.97, ਸੀਡੀ 0.87, ਊਰਜਾ 0.42, ਐਫਐਮਸੀਜੀ 0.87, ਵਿੱਤੀ ਸੇਵਾਵਾਂ 0.94, ਹੈਲਥਕੇਅਰ 0.55, ਉਦਯੋਗਿਕ 0.57, ਆਈ.ਟੀ. 0.61, ਆਟੋ 1.59, ਬੈਂਕਿੰਗ 1.06, ਕੈਪੀਟਲ ਗੁਡਸ 0.30, ਕੰਜ਼ਿਊਮਰ ਡਿਊਰੇਬਲਸ 0.33, ਮੈਟਲ 0.93, ਆਇਲ ਐਂਡ ਗੈਸ 0.48, ਰਿਐਲਟੀ 0.88 ਅਤੇ ਟੈਕ ਸਮੂਹ ਦੇ ਸ਼ੇਅਰ 0.72 ਫੀਸਦੀ ਵਧੇ। ਵਿਸ਼ਵ ਬਾਜ਼ਾਰ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਇਸ ਦੌਰਾਨ ਬ੍ਰਿਟੇਨ ਦਾ FTSE 0.28 ਫੀਸਦੀ, ਜਰਮਨੀ ਦਾ DAX 0.53 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.84 ਫੀਸਦੀ ਵਧਿਆ, ਜਦੋਂ ਕਿ ਜਾਪਾਨ ਦਾ ਨਿੱਕੇਈ 0.43 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.58 ਫੀਸਦੀ ਡਿੱਗਿਆ।
ਇਹ ਵੀ ਪੜ੍ਹੋ : ਜਾਣੋ ਭਾਰਤ ਨੂੰ ਜੀ-20 ਸੰਮੇਲਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦਾ ਕੀ ਹੋਵੇਗਾ ਫ਼ਾਇਦਾ
Ratnaveer Precision ਦਾ IPO 30.61% ਪ੍ਰੀਮੀਅਮ 'ਤੇ ਸੂਚੀਬੱਧ
ਰਤਨਵੀਰ ਪ੍ਰੀਸੀਜ਼ਨ ਇੰਜੀਨੀਅਰਿੰਗ ਲਿਮਟਿਡ ਦਾ ਆਈਪੀਓ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋ ਗਿਆ ਹੈ। ਕੰਪਨੀ ਦੇ ਸ਼ੇਅਰ 30.61% ਦੇ ਪ੍ਰੀਮੀਅਮ ਦੇ ਨਾਲ, ਬੰਬਈ ਸਟਾਕ ਐਕਸਚੇਂਜ (BSE) 'ਤੇ 128 ਰੁਪਏ ਪ੍ਰਤੀ ਸ਼ੇਅਰ 'ਤੇ ਸੂਚੀਬੱਧ ਕੀਤੇ ਗਏ ਸਨ। ਕੰਪਨੀ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ 25.71% ਦੇ ਪ੍ਰੀਮੀਅਮ ਨਾਲ 123.2 ਰੁਪਏ 'ਤੇ ਸੂਚੀਬੱਧ ਕੀਤੇ ਗਏ ਸਨ। ਕੰਪਨੀ ਨੇ ਇਸ ਇਸ਼ੂ ਦੀ ਕੀਮਤ ਬੈਂਡ 93 ਰੁਪਏ-98 ਰੁਪਏ ਤੈਅ ਕੀਤੀ ਸੀ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਰਿਸ਼ਭ ਇੰਸਟਰੂਮੈਂਟਸ ਦਾ ਆਈਪੀਓ 4.32% ਪ੍ਰੀਮੀਅਮ 'ਤੇ ਸੂਚੀਬੱਧ
ਗਲੋਬਲ ਊਰਜਾ ਕੁਸ਼ਲਤਾ ਹੱਲ ਕੰਪਨੀ ਰਿਸ਼ਭ ਇੰਸਟਰੂਮੈਂਟਸ ਲਿਮਿਟੇਡ ਦਾ ਆਈਪੀਓ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋ ਗਿਆ ਹੈ। ਕੰਪਨੀ ਦੇ ਸ਼ੇਅਰ BSE 'ਤੇ 4.31% ਦੇ ਪ੍ਰੀਮੀਅਮ ਦੇ ਨਾਲ 460 ਰੁਪਏ ਪ੍ਰਤੀ ਸ਼ੇਅਰ 'ਤੇ ਸੂਚੀਬੱਧ ਕੀਤੇ ਗਏ ਸਨ। ਕੰਪਨੀ ਦੇ ਸ਼ੇਅਰ NSE 'ਤੇ 4.32% ਰੁਪਏ ਦੇ ਪ੍ਰੀਮੀਅਮ ਨਾਲ 460.05 ਰੁਪਏ 'ਤੇ ਸੂਚੀਬੱਧ ਕੀਤੇ ਗਏ ਸਨ। ਕੰਪਨੀ ਨੇ IPO ਪ੍ਰਾਈਸ ਬੈਂਡ 418-441 ਰੁਪਏ ਪ੍ਰਤੀ ਸ਼ੇਅਰ ਰੱਖਿਆ ਸੀ।
ਟਾਪ ਗੇਨਰਜ਼
ਅਡਾਨੀ ਪੋਰਟ, ਅਡਾਨੀ ਐਂਟਰਪ੍ਰਾਇਜ਼ਿਜ਼, ਐੱਨਟੀਪੀਸੀ, ਕੋਲ ਇੰਡੀਆ, ਬੀਪੀਸੀਐੱਲ,ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਮਾਰੂਤੀ, ਨੈਸਲੇ, ਨਿਫਟੀ ਬੈਂਕ, ਹੀਰੋ , ਨਿਫਟੀ ਆਈਟੀ,
ਟਾਪ ਲੂਜ਼ਰਜ਼
ਯੂਪੀਐੱਲ, ਆਈਸ਼ਰ ਮੋਟਰਜ਼, ਅਪੋਲੋ ਹਾਸਪਿਟਲ
ਇਹ ਵੀ ਪੜ੍ਹੋ : ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8