ਸ਼ੇਅਰ ਬਾਜ਼ਾਰ : ਸੈਂਸੈਕਸ ਲਗਭਗ 550 ਅੰਕ ਵਧਿਆ ਤੇ ਨਿਫਟੀ ਵੀ ਚੜ੍ਹ ਕੇ 23,530 ਦੇ ਪੱਧਰ 'ਤੇ

Friday, Nov 22, 2024 - 10:00 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ ਲਗਭਗ 550 ਅੰਕ ਵਧਿਆ ਤੇ ਨਿਫਟੀ ਵੀ ਚੜ੍ਹ ਕੇ 23,530 ਦੇ ਪੱਧਰ 'ਤੇ

ਮੁੰਬਈ - ਅੱਜ ਯਾਨੀ 22 ਨਵੰਬਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 580 ਅੰਕਾਂ ਦੇ ਵਾਧੇ ਨਾਲ 77,750 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 28 ਵੱਧ ਰਹੇ ਹਨ ਅਤੇ 2 ਵਿੱਚ ਗਿਰਾਵਟ ਹੈ।

ਦੂਜੇ ਪਾਸੇ ਨਿਫਟੀ ਵੀ 180 ਅੰਕ ਚੜ੍ਹ ਕੇ 23,530 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।  ਨਿਫਟੀ ਦੇ 50 ਸਟਾਕਾਂ ਵਿੱਚੋਂ 47 ਵੱਧ ਰਹੇ ਹਨ ਅਤੇ 3 ਵਿੱਚ ਗਿਰਾਵਟ ਹੈ। ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 21 ਨਵੰਬਰ ਨੂੰ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  4,200.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਅਡਾਨੀ ਗਰੁੱਪ ਨੂੰ ਕੀਨੀਆ ਤੋਂ ਵੱਡਾ ਝਟਕਾ

ਗੌਤਮ ਅਡਾਨੀ ਸਮੇਤ ਅੱਠ ਲੋਕਾਂ 'ਤੇ ਅਮਰੀਕਾ 'ਚ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਕੀਨੀਆ ਦੀ ਸਰਕਾਰ ਨੇ ਵੀਰਵਾਰ ਨੂੰ ਅਡਾਨੀ ਸਮੂਹ ਨਾਲ ਕੀਤੇ ਸਾਰੇ ਸੌਦਿਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਅਸਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਨਜ਼ਰ ਆ ਰਿਹਾ ਹੈ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 7.34 ਫੀਸਦੀ ਦੀ ਗਿਰਾਵਟ ਆਈ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.02 ਫੀਸਦੀ ਅਤੇ ਕੋਰੀਆ ਦਾ ਕੋਸਪੀ 1.10 ਫੀਸਦੀ ਚੜ੍ਹਿਆ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.46% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
21 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 1.06% ਵਧ ਕੇ 43,870 'ਤੇ ਅਤੇ S&P 500 0.53% ਵਧ ਕੇ 5,948 'ਤੇ ਪਹੁੰਚ ਗਿਆ। ਨੈਸਡੈਕ ਵੀ 0.033% ਵਧ ਕੇ 18,972 'ਤੇ ਪਹੁੰਚ ਗਿਆ।


author

Harinder Kaur

Content Editor

Related News