ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 23,951 'ਤੇ ਹੋਇਆ ਬੰਦ

Thursday, Dec 19, 2024 - 03:47 PM (IST)

ਮੁੰਬਈ - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ (19 ਦਸੰਬਰ) ਨੂੰ ਹਫਤਾਵਾਰੀ ਮਿਆਦ ਖਤਮ ਹੋ ਰਹੀ ਹੈ ਅਤੇ ਅੱਜ ਬਾਜ਼ਾਰ 'ਚ ਜ਼ਬਰਦਸਤ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ-ਨਿਫਟੀ ਵੱਡੀ ਗਿਰਾਵਟ ਨਾਲ ਬੰਦ ਹੋਏ ਹਨ। ਸੈਂਸੈਕਸ 964.15 ਅੰਕ ਭਾਵ 1.20% ਦੀ ਗਿਰਾਵਟ ਨਾਲ 79,218.05 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 3 ਸਟਾਕ ਵਾਧੇ ਨਾਲ ਅਤੇ 27 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ। 

ਦੂਜੇ ਪਾਸੇ ਨਿਫਟੀ ਵੀ 247.15 ਅੰਕ ਭਾਵ 1.02%  ਦੀ ਗਿਰਾਵਟ ਨਾਲ 23,951.70 ਦੇ ਪੱਧਰ ਤੇ ਬੰਦ ਹੋਇਆ ਹੈ। ਨਿਫਟੀ50 ਦੇ 14 ਸਟਾਕ ਵਾਧੇ ਨਾਲ ਅਤੇ 36 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ।  

 ਨਿਫਟੀ ਬੈਂਕ ਵੀ 800 ਤੋਂ ਜ਼ਿਆਦਾ ਅੰਕ ਡਿੱਗ ਗਿਆ ਸੀ। ਮਿਡਕੈਪ ਇੰਡੈਕਸ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 1,000 ਤੋਂ ਜ਼ਿਆਦਾ ਅੰਕ ਡਿੱਗ ਗਿਆ।

ਨਿਫਟੀ ਆਈਟੀ 'ਚ ਕਰੀਬ 1,000 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਰਿਐਲਟੀ ਇੰਡੈਕਸ 'ਚ ਕਰੀਬ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ 92% ਦੀ ਗਿਰਾਵਟ 'ਤੇ ਦਿਖਾਈ ਦਿੱਤਾ। ਸਮਾਲਕੈਪ ਇੰਡੈਕਸ 'ਚ ਕਰੀਬ 320 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, ਸਿਰਫ ਐਫਐਮਸੀਜੀ ਸਟਾਕ ਐਚਯੂਐਲ ਅਤੇ ਆਈਟੀਸੀ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਸਭ ਤੋਂ ਜ਼ਿਆਦਾ ਗਿਰਾਵਟ ਇੰਫੋਸਿਸ 'ਚ ਰਹੀ। ਨਿਫਟੀ 'ਤੇ, ਵਿਪਰੋ, ਇੰਫੋਸਿਸ, ਹਿੰਡਾਲਕੋ, ਸ਼੍ਰੀਰਾਮ ਫਾਈਨਾਂਸ, ਅਡਾਨੀ ਐਂਟਰਪ੍ਰਾਈਜਿਜ਼ ਦੇ ਨਾਲ-ਨਾਲ ਡਾ. ਰੈੱਡੀ, ਐਚਯੂਐਲ, ਆਈਟੀਸੀ ਵਿੱਚ ਗਿਰਾਵਟ ਦਰਜ ਕੀਤੀ ਗਈ।

ਕੱਲ੍ਹ ਦੇ ਬੰਦ ਦੇ ਮੁਕਾਬਲੇ ਸੈਂਸੈਕਸ 1153 ਅੰਕ ਡਿੱਗ ਕੇ 79,029 'ਤੇ ਖੁੱਲ੍ਹਿਆ। ਨਿਫਟੀ 321 ਅੰਕ ਡਿੱਗ ਕੇ 23,877 'ਤੇ ਖੁੱਲ੍ਹਿਆ। ਬੈਂਕ ਨਿਫਟੀ 711 ਅੰਕ ਡਿੱਗ ਕੇ 51,428 'ਤੇ ਖੁੱਲ੍ਹਿਆ।

ਗਲੋਬਲ ਬਾਜ਼ਾਰਾਂ ਦਾ ਹਾਲ

ਅਮਰੀਕੀ ਬਾਜ਼ਾਰਾਂ 'ਚ ਹਫੜਾ-ਦਫੜੀ ਹੈ। ਦਰਾਂ 'ਚ ਕਟੌਤੀ 'ਤੇ ਫੇਡ ਦੇ ਮਾੜੇ ਨਜ਼ਰੀਏ ਕਾਰਨ ਅਮਰੀਕੀ ਬਾਜ਼ਾਰ ਕੱਲ੍ਹ ਡਿੱਗੇ, ਡਾਓ 1100 ਅੰਕ ਡਿੱਗ ਗਿਆ ਅਤੇ 50 ਸਾਲਾਂ 'ਚ ਪਹਿਲੀ ਵਾਰ ਲਗਾਤਾਰ 10 ਦਿਨ ਕਮਜ਼ੋਰ ਰਿਹਾ। ਨੈਸਡੈਕ 700 ਅੰਕ ਡਿੱਗਿਆ ਅਤੇ S&P 3 ਫੀਸਦੀ ਡਿੱਗਿਆ। ਵਾਸਤਵ ਵਿੱਚ, ਯੂਐਸ ਫੇਡ ਨੇ ਉਮੀਦ ਅਨੁਸਾਰ ਇੱਕ ਚੌਥਾਈ ਪ੍ਰਤੀਸ਼ਤ ਵਿਆਜ ਦਰਾਂ ਘਟਾਈਆਂ ਪਰ 2025 ਵਿੱਚ ਚਾਰ ਦੀ ਬਜਾਏ ਸਿਰਫ ਦੋ ਦਰਾਂ ਵਿੱਚ ਕਟੌਤੀ ਦਾ ਸੰਕੇਤ ਦਿੱਤਾ। ਵਧਦੀ ਮਹਿੰਗਾਈ ਦੇ ਅੰਦਾਜ਼ੇ ਦੇ ਨਾਲ, ਜੇਰੋਮ ਪਾਵੇਲ ਨੇ ਕਿਹਾ ਕਿ ਉਹ ਅੱਗੇ ਜਾ ਕੇ ਵਿਆਜ ਦਰਾਂ ਵਿੱਚ ਬਦਲਾਅ ਨੂੰ ਲੈ ਕੇ ਸਾਵਧਾਨ ਰਹਿਣਗੇ।
ਸਵੇਰੇ ਗਿਫਟ ਨਿਫਟੀ 300 ਅੰਕਾਂ ਦੀ ਤਿੱਖੀ ਗਿਰਾਵਟ ਦੇ ਨਾਲ 24,000 ਦੇ ਹੇਠਾਂ ਸੀ ਜਦੋਂ ਕਿ ਡਾਓ ਫਿਊਚਰਜ਼ 100 ਅੰਕ ਚੜ੍ਹਿਆ ਸੀ। ਨਿੱਕੇਈ ਵੀ 350 ਅੰਕ ਡਿੱਗ ਗਿਆ। ਡਾਲਰ ਸੂਚਕਾਂਕ ਇੱਕ ਪ੍ਰਤੀਸ਼ਤ ਵਧਿਆ ਅਤੇ ਦੋ ਸਾਲਾਂ ਵਿੱਚ ਪਹਿਲੀ ਵਾਰ 108 ਤੱਕ ਪਹੁੰਚ ਗਿਆ, ਜਦੋਂ ਕਿ 10-ਸਾਲਾ ਅਮਰੀਕੀ ਬਾਂਡ ਯੀਲਡ ਲਗਭਗ 7 ਮਹੀਨਿਆਂ ਵਿੱਚ ਸਭ ਤੋਂ ਵੱਧ ਸਾਢੇ ਚਾਰ ਪ੍ਰਤੀਸ਼ਤ ਤੋਂ ਉੱਪਰ ਪਹੁੰਚ ਗਿਆ। ਫੈੱਡ ਦੇ ਇਸ ਫੈਸਲੇ ਕਾਰਨ ਸੋਨਾ 60 ਡਾਲਰ ਡਿੱਗ ਕੇ 2600 ਡਾਲਰ 'ਤੇ ਅਤੇ ਚਾਂਦੀ 3.5 ਫੀਸਦੀ ਡਿੱਗ ਕੇ 30 ਡਾਲਰ ਤੋਂ ਹੇਠਾਂ ਆ ਗਈ। ਕੱਚਾ ਤੇਲ 73 ਡਾਲਰ ਦੇ ਨੇੜੇ ਸੀ।
 


Harinder Kaur

Content Editor

Related News