ਸਟਾਕ ਮਾਰਕੀਟ ''ਚ ਉਛਾਲ: ਸੈਂਸੈਕਸ 78,864 ਅਤੇ ਨਿਫਟੀ 23,862 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ

Tuesday, Dec 24, 2024 - 12:05 PM (IST)

ਸਟਾਕ ਮਾਰਕੀਟ ''ਚ ਉਛਾਲ: ਸੈਂਸੈਕਸ 78,864 ਅਤੇ ਨਿਫਟੀ 23,862 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ

ਮੁੰਬਈ — ਅੱਜ ਯਾਨੀ ਹਫਤੇ ਦੇ ਦੂਜੇ ਕਾਰੋਬਾਰੀ ਦਿਨ 24 ਦਸੰਬਰ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 323 ਅੰਕ ਚੜ੍ਹ ਕੇ 78,864 ਦੇ ਪੱਧਰ 'ਤੇ ਹੈ ਅਤੇ ਨਿਫਟੀ ਵੀ 109 ਅੰਕਾਂ ਦੇ ਵਾਧੇ ਨਾਲ 23,862 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :      ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.27 ਫੀਸਦੀ ਅਤੇ ਕੋਰੀਆ ਦਾ ਕੋਸਪੀ 0.17 ਫੀਸਦੀ ਹੇਠਾਂ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.68 ਫੀਸਦੀ ਵਧਿਆ ਹੈ।

ਐਨਐਸਈ ਦੇ ਅੰਕੜਿਆਂ ਅਨੁਸਾਰ, 20 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਦੁਆਰਾ ਸ਼ੁੱਧ ਵਿਕਰੀ 168 ਕਰੋੜ ਰੁਪਏ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,227 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

23 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.16 ਫੀਸਦੀ ਦੇ ਵਾਧੇ ਨਾਲ 42,906 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.73% ਵਧ ਕੇ 5,974 'ਤੇ ਅਤੇ Nasdaq 0.98% ਦੇ ਵਾਧੇ ਨਾਲ 19,764 'ਤੇ ਬੰਦ ਹੋਇਆ।

23 ਦਸੰਬਰ ਨੂੰ ਸੈਂਸੈਕਸ 498 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਸੀ।

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 23 ਦਸੰਬਰ ਨੂੰ ਸੈਂਸੈਕਸ 498 ਅੰਕਾਂ ਦੇ ਵਾਧੇ ਨਾਲ 78,540 'ਤੇ ਬੰਦ ਹੋਇਆ ਸੀ। ਨਿਫਟੀ ਵੀ 165 ਅੰਕ ਵਧ ਕੇ 23,753 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 331 ਅੰਕ ਡਿੱਗ ਕੇ 54,817 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਵਧੇ ਅਤੇ 10 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 32 'ਚ ਤੇਜ਼ੀ ਅਤੇ 18 'ਚ ਗਿਰਾਵਟ ਦਰਜ ਕੀਤੀ ਗਈ। ਰਿਐਲਟੀ ਸੈਕਟਰ ਸਭ ਤੋਂ ਵੱਧ 1.47% ਦੇ ਵਾਧੇ ਨਾਲ ਬੰਦ ਹੋਇਆ।

ਇਹ ਵੀ ਪੜ੍ਹੋ :     Home Loan: ਹੁਣ ਘਰ ਖ਼ਰੀਦਣਾ ਹੋਵੇਗਾ ਆਸਾਨ: ਬਿਨਾਂ ਗਰੰਟੀ ਦੇ 20 ਲੱਖ ਤੱਕ ਦਾ ਹੋਮ ਲੋਨ!
ਇਹ ਵੀ ਪੜ੍ਹੋ :     ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ 'ਚ ਲਗਾਇਆ ਪੈਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News