ਹਫ਼ਤੇ ਦੇ ਪਹਿਲੇ ਦਿਨ ਝੂਮਿਆ ਸ਼ੇਅਰ ਬਾਜ਼ਾਰ: ਸੈਂਸੈਕਸ 498 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ
Monday, Dec 23, 2024 - 03:53 PM (IST)
ਮੁੰਬਈ — ਸੋਮਵਾਰ (23 ਦਸੰਬਰ) ਨੂੰ ਦਿਨ ਭਰ ਦੇ ਤਿੱਖੇ ਉਤਰਾਅ-ਚੜ੍ਹਾਅ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਮਜ਼ਬੂਤ ਸ਼ੁਰੂਆਤ ਦੇ ਨਾਲ-ਨਾਲ ਜ਼ਬਰਦਸਤ ਸਮਾਪਤੀ ਵੀ ਹੋਈ। ਅਜਿਹਾ ਵਾਧਾ ਕਈ ਦਿਨਾਂ ਬਾਅਦ ਬਾਜ਼ਾਰ 'ਚ ਦੇਖਣ ਨੂੰ ਮਿਲਿਆ। ਹਾਲਾਂਕਿ ਦਿਨ ਦੇ ਦੌਰਾਨ ਮੁਨਾਫਾ ਬੁਕਿੰਗ ਦੇ ਕਾਰਨ ਬੈਂਚਮਾਰਕ ਸੂਚਕਾਂਕ 'ਚ ਗਿਰਾਵਟ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਉਹ ਵਾਧੇ ਦੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਅੱਜ ਯਾਨੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 23 ਦਸੰਬਰ ਨੂੰ ਸੈਂਸੈਕਸ 498.58 ਅੰਕ ਭਾਵ 0.64% ਦੇ ਵਾਧੇ ਨਾਲ ਦਾ ਵਾਧ ਤੇਜ਼ੀ ਦੇ ਨਾਲ 78,540.17 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 20 ਵਾਧੇ ਨਾਲ ਅਤੇ 10 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 165.95 ਅੰਕ ਭਾਵ 0.7% ਦੇ ਵਾਧੇ ਨਾਲ 23,753.45 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 32 ਵਾਧੇ ਨਾਲ ਅਤੇ 18 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਏਸ਼ੀਆਈ ਬਾਜ਼ਾਰ 'ਚ ਵੀ ਤੇਜ਼ੀ ਰਹੀ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.92 ਫੀਸਦੀ ਅਤੇ ਕੋਰੀਆ ਦਾ ਕੋਸਪੀ 1.63 ਫੀਸਦੀ ਚੜ੍ਹਿਆ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.21 ਫੀਸਦੀ ਵੱਧ ਕੇ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 20 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਦੁਆਰਾ ਸ਼ੁੱਧ ਵਿਕਰੀ 3,597.82 ਕਰੋੜ ਰੁਪਏ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 1,374.37 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
20 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 1.18 ਫੀਸਦੀ ਦੇ ਵਾਧੇ ਨਾਲ 42,840 'ਤੇ ਬੰਦ ਹੋਇਆ। S&P 500 ਇੰਡੈਕਸ 1.09% ਵੱਧ ਕੇ 5,930 'ਤੇ ਅਤੇ ਨੈਸਡੈਕ 1.03% ਵੱਧ ਕੇ 19,572 'ਤੇ ਸੀ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਸ਼ੁੱਕਰਵਾਰ ਨੂੰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ
ਇਸ ਤੋਂ ਪਹਿਲਾਂ ਹਫਤੇ ਦੇ ਆਖਰੀ ਕਾਰੋਬਾਰੀ ਦਿਨ 20 ਦਸੰਬਰ ਸ਼ੁੱਕਰਵਾਰ ਨੂੰ ਸੈਂਸੈਕਸ 1176 ਅੰਕਾਂ ਦੀ ਗਿਰਾਵਟ ਨਾਲ 78,041 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ ਵੀ 364 ਅੰਕ ਡਿੱਗ ਕੇ 23,587 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ 'ਚੋਂ 20 ਉੱਪਰ ਅਤੇ 10 ਹੇਠਾਂ ਸਨ। ਜਦਕਿ 45 ਨਿਫਟੀ ਸਟਾਕ ਗਿਰਾਵਟ 'ਚ ਸਨ ਅਤੇ ਸਿਰਫ 5 'ਚ ਤੇਜ਼ੀ ਰਹੀ। ਸ਼ੁੱਕਰਵਾਰ ਨੂੰ NSE ਦੇ ਸਾਰੇ ਸੈਕਟਰਲ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਡੀ ਗਿਰਾਵਟ ਨਿਫਟੀ ਰਿਐਲਟੀ ਵਿੱਚ 3.84%, ਨਿਫਟੀ ਬੈਂਕ ਵਿੱਚ 2.58%, ਨਿਫਟੀ IT ਵਿੱਚ 2.42% ਅਤੇ ਨਿਫਟੀ ਆਟੋ ਵਿੱਚ 2.07% ਸੀ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8