ਸ਼ੇਅਰ ਬਾਜ਼ਾਰ ''ਚ ਕਮਜ਼ੋਰੀ : ਸੈਂਸੈਕਸ 236 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 24,548 ''ਤੇ ਬੰਦ
Thursday, Dec 12, 2024 - 03:46 PM (IST)
ਮੁੰਬਈ - ਅੱਜ ਸ਼ੇਅਰ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਦੁਪਹਿਰ 12 ਵਜੇ ਤੋਂ ਬਾਅਦ ਸੈਂਸੈਕਸ-ਨਿਫਟੀ 'ਚ 300 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਬੈਂਕ ਨਿਫਟੀ 'ਚ ਵੀ ਕਰੀਬ 300 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਸਮਾਲਕੈਪ ਅਤੇ ਮਿਡਕੈਪ ਸੂਚਕਾਂਕ ਵੀ ਘਾਟੇ 'ਚ ਕਾਰੋਬਾਰ ਕਰਦੇ ਨਜ਼ਰ ਆਏ। ਹੁਣ ਸੈਂਸੈਕਸ 236.18 ਅੰਕ ਭਾਵ 0.29% ਦੀ ਗਿਰਾਵਟ ਨਾਲ 81,289.96 ਦੇ ਪੱਧਰ 'ਤੇ ਬੰਦ ਹੋਇਆ ਹੈ।
ਦੂਜੇ ਪਾਸੇ ਨਿਫਟੀ50 ਵੀ 93.10 ਅੰਕਾਂ ਭਾਵ 0.38% ਦੀ ਗਿਰਾਵਟ ਨਾਲ 24,548.70 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 14 ਸਟਾਕ ਵਾਧੇ ਨਾਲ 35 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ।