ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 1000 ਤੋਂ ਜ਼ਿਆਦਾ ਅੰਕ ਟੁੱਟਿਆ ਤੇ ਨਿਫਟੀ 24,336 ਦੇ ਪੱਧਰ ''ਤੇ ਬੰਦ

Tuesday, Dec 17, 2024 - 03:46 PM (IST)

ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ (16 ਦਸੰਬਰ) ਨੂੰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1064.12 ਅੰਕ ਭਾਵ 1.30% ਤੋਂ ਜ਼ਿਆਦਾ ਦੀ ਗਿਰਾਵਟ ਨਾਲ 80,684.45 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦਾ ਸਿਰਫ਼ 1 ਸਟਾਕ ਹੀ ਵਾਧੇ ਨਾਲ ਅਤੇ 29 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਦੂਜੇ ਪਾਸੇ ਨਿਫਟੀ ਵੀ 332.25 ਅੰਕ ਭਾਵ 1.35% ਦੀ ਗਿਰਾਵਟ ਨਾਲ 24,336.00 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਦੇ 2 ਸਾਟਕ ਵਾਧੇ ਨਾਲ ਅਤੇ 48 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਐਫਐਮਸੀਜੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। NSE ਸੈਕਟਰਲ ਸੂਚਕਾਂਕ ਵਿੱਚ, ਨਿਫਟੀ ਰਿਐਲਟੀ ਅਤੇ ਮੀਡੀਆ 1.08% ਅਤੇ 1.24% ਦੇ ਵਾਧੇ ਨਾਲ ਵਪਾਰ ਕਰ ਰਹੇ ਹਨ। ਜਦਕਿ ਨਿਫਟੀ ਬੈਂਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

PunjabKesari

ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.16 ਫੀਸਦੀ ਅਤੇ ਕੋਰੀਆ ਦੇ ਕੋਸਪੀ 'ਚ 0.90 ਫੀਸਦੀ ਦੀ ਗਿਰਾਵਟ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.44% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 16 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਦੁਆਰਾ ਸ਼ੁੱਧ ਵਿਕਰੀ ₹278.70 ਕਰੋੜ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਦੁਆਰਾ ਸ਼ੁੱਧ ਵਿਕਰੀ ₹234.25 ਕਰੋੜ ਰਹੀ।
16 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.032% ਡਿੱਗ ਕੇ 43,754 'ਤੇ ਬੰਦ ਹੋਇਆ। S&P 500 0.38% ਵੱਧ ਕੇ 6,074 'ਤੇ ਅਤੇ Nasdaq 1.24% ਵੱਧ ਕੇ 20,173 'ਤੇ ਸੀ।

ਕੱਲ੍ਹ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ

ਕੱਲ੍ਹ 16 ਦਸੰਬਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 384 ਅੰਕਾਂ ਦੀ ਗਿਰਾਵਟ ਨਾਲ 81,748 'ਤੇ ਬੰਦ ਹੋਇਆ ਸੀ। ਨਿਫਟੀ ਵੀ 100 ਅੰਕ ਡਿੱਗ ਕੇ 24,668 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਮਿਡਕੈਪ 350 ਅੰਕਾਂ ਦੇ ਵਾਧੇ ਨਾਲ 48,126 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 25 ਵਿੱਚ ਗਿਰਾਵਟ ਅਤੇ 5 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 40 ਵਿੱਚ ਗਿਰਾਵਟ ਅਤੇ 9 ਵਿੱਚ ਵਾਧਾ ਹੋਇਆ। ਜਦਕਿ 1 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਬੰਦ ਹੋ ਗਿਆ। NSE ਸੈਕਟਰਲ ਸੂਚਕਾਂਕ ਵਿੱਚ ਨਿਫਟੀ ਰਿਐਲਟੀ ਸਭ ਤੋਂ ਵੱਧ 3.10% ਦੇ ਵਾਧੇ ਨਾਲ ਬੰਦ ਹੋਇਆ।


Harinder Kaur

Content Editor

Related News