ਲਗਾਤਾਰ ਤੀਜੇ ਦਿਨ ਗਿਰਾਵਟ ਨਾਲ ਬੰਦ ਹੋਏ ਬਾਜ਼ਾਰ, ਨਿਫਟੀ 24,200 ਦੇ ਪੱਧਰ 'ਤੇ ਖਿਸਕਿਆ

Wednesday, Dec 18, 2024 - 03:57 PM (IST)

ਲਗਾਤਾਰ ਤੀਜੇ ਦਿਨ ਗਿਰਾਵਟ ਨਾਲ ਬੰਦ ਹੋਏ ਬਾਜ਼ਾਰ, ਨਿਫਟੀ 24,200 ਦੇ ਪੱਧਰ 'ਤੇ ਖਿਸਕਿਆ

ਮੁੰਬਈ : ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਨਿਫਟੀ 137 ਅੰਕ ਡਿੱਗ ਕੇ 24,198 'ਤੇ ਬੰਦ ਹੋਇਆ।  ਨਿਫਟੀ ਦੇ 50 ਸਟਾਕਾਂ 'ਚੋਂ 33 ਗਿਰਵਾਟ ਨਾਲ ਅਤੇ 17 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਸੈਂਸੈਕਸ 502 ਅੰਕ ਭਾਵ 0.62 ਫ਼ੀਸਦੀ ਡਿੱਗ ਕੇ 80,182 'ਤੇ ਅਤੇ ਨਿਫਟੀ ਬੈਂਕ 695 ਅੰਕ ਡਿੱਗ ਕੇ 52,139 'ਤੇ ਬੰਦ ਹੋਇਆ। ਬੁੱਧਵਾਰ ਦੇ ਕਾਰੋਬਾਰ ਵਿੱਚ, ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ, 22 ਵਿੱਚ ਗਿਰਾਵਟ ਅਤੇ 8 ਵਿੱਚ ਵਾਧਾ ਦੇਖਣ ਨੂੰ ਮਿਲਿਆ।

PunjabKesari

 

ਸਵੇਰ ਦੀ ਸ਼ੁਰੂਆਤ ਹਲਕੀ ਗਿਰਾਵਟ ਨਾਲ ਹੋਈ ਸੀ। ਸੈਂਸੈਕਸ ਲਗਭਗ 100 ਅੰਕਾਂ ਦੀ ਗਿਰਾਵਟ ਨਾਲ 80,593 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 23 ਅੰਕਾਂ ਦੀ ਗਿਰਾਵਟ ਨਾਲ 24,312 ਦੇ ਆਸ-ਪਾਸ ਖੁੱਲ੍ਹਿਆ। ਬੈਂਕ ਨਿਫਟੀ 134 ਅੰਕ ਡਿੱਗ ਕੇ 52,700 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਮਿਡਕੈਪ ਇੰਡੈਕਸ 11 ਅੰਕਾਂ ਦੀ ਮਾਮੂਲੀ ਗਿਰਾਵਟ ਨਾਲ 59,090 ਦੇ ਨੇੜੇ ਖੁੱਲ੍ਹਿਆ, ਫਿਰ ਹਰੇ ਰੰਗ 'ਚ ਕਾਰੋਬਾਰ ਕਰਨਾ ਸ਼ੁਰੂ ਕੀਤਾ। ਖੁੱਲ੍ਹਣ ਤੋਂ ਬਾਅਦ ਸੈਂਸੈਕਸ-ਨਿਫਟੀ ਵੀ ਆਪਣੀ ਗਿਰਾਵਟ ਨੂੰ ਕਵਰ ਕਰਦੇ ਨਜ਼ਰ ਆਏ, ਜਿਸ ਦਾ ਮਤਲਬ ਹੈ ਕਿ ਬਾਜ਼ਾਰ 'ਚ ਰਿਕਵਰੀ ਦੇ ਸੰਕੇਤ ਮਿਲੇ ਹਨ।

NSE ਸੈਕਟਰਲ ਸੂਚਕਾਂਕ ਵਿੱਚ, ਨਿਫਟੀ ਮੀਡੀਆ 0.74%, ਨਿਫਟੀ ਆਟੋ 0.53% ਅਤੇ ਨਿਫਟੀ PSU ਬੈਂਕ 0.51% ਹੇਠਾਂ ਹੈ। ਉਥੇ ਹੀ ਐੱਫ.ਐੱਮ.ਸੀ.ਜੀ., ਆਈ.ਟੀ ਅਤੇ ਫਾਰਮਾ ਸੈਕਟਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।

ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਕੋਰੀਆ ਦਾ ਕੋਸਪੀ 0.95 ਫੀਸਦੀ ਵਧਿਆ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.52% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ, 17 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਦੁਆਰਾ ਸ਼ੁੱਧ ਵਿਕਰੀ 6,409.86 ਕਰੋੜ ਰੁਪਏ ਰਹੀ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,706.48 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
17 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.61 ਫੀਸਦੀ ਡਿੱਗ ਕੇ 43,449 'ਤੇ ਬੰਦ ਹੋਇਆ। S&P 500 0.39% ਡਿੱਗ ਕੇ 6,050 'ਤੇ ਅਤੇ Nasdaq 0.32% ਡਿੱਗ ਕੇ 20,109 'ਤੇ ਆ ਗਿਆ।

ਮੰਗਲਵਾਰ ਨੂੰ ਬਾਜ਼ਾਰ 1000 ਅੰਕ ਡਿੱਗਿਆ 

ਕੱਲ੍ਹ ਯਾਨੀ ਮੰਗਲਵਾਰ (16 ਦਸੰਬਰ) ਨੂੰ ਸੈਂਸੈਕਸ 1,064 ਅੰਕਾਂ ਦੀ ਗਿਰਾਵਟ ਨਾਲ 80,684 'ਤੇ ਬੰਦ ਹੋਇਆ ਸੀ। ਨਿਫਟੀ ਵੀ 332 ਅੰਕ ਡਿੱਗ ਕੇ 24,336 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਮਿਡਕੈਪ 311 ਅੰਕਾਂ ਦੀ ਗਿਰਾਵਟ ਨਾਲ 47,816 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 29 ਵਿੱਚ ਗਿਰਾਵਟ ਅਤੇ 1 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ 'ਚੋਂ 49 ਗਿਰਾਵਟ 'ਚ ਸਨ, ਸਿਰਫ ਇਕ ਸਟਾਕ ਵਾਧੇ ਨਾਲ ਬੰਦ ਹੋਇਆ। NSE ਦੇ ਸਾਰੇ ਸੈਕਟਰਲ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ PSU ਬੈਂਕ ਸਭ ਤੋਂ ਵੱਧ 1.88% ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਮੈਟਲ, ਬੈਂਕ, ਆਟੋ, ਫਾਰਮਾ 'ਚ ਵੀ ਕਰੀਬ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
 


author

Harinder Kaur

Content Editor

Related News