ਸ਼ੇਅਰ ਬਾਜ਼ਾਰ : ਸੈਂਸੈਕਸ 626 ਅੰਕ ਚੜ੍ਹਿਆ ਤੇ ਨਿਫਟੀ 17493 ਦੇ ਪਾਰ

Tuesday, Oct 18, 2022 - 11:29 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 626 ਅੰਕ ਚੜ੍ਹਿਆ ਤੇ ਨਿਫਟੀ 17493 ਦੇ ਪਾਰ

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ 'ਚ ਮਜ਼ਬੂਤ ​​ਰੁਖ ਵਿਚਾਲੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਬੀ.ਐੱਸ.ਈ. ਦਾ ਸੈਂਸੈਕਸ 626 ਅੰਕ ਵਧਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ 625.68 ਅੰਕ ਚੜ੍ਹ ਕੇ 59,036.66 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਿਆਪਕ NSE ਨਿਫਟੀ 181.3 ਅੰਕ ਚੜ੍ਹ ਕੇ 17,493.10 'ਤੇ ਰਿਹਾ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ ਹਰੇ ਰੰਗ 'ਚ ਸਨ। 

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਅਲਟਰਾਟੈਕ ਸੀਮੈਂਟ, ਲਾਰਸਨ ਐਂਡ ਟੂਬਰੋ, ਵਿਪਰੋ, ਆਈਟੀਸੀ, ਸਟੇਟ ਬੈਂਕ ਆਫ਼ ਇੰਡੀਆ ,ਮਾਰੂਤੀ

ਕੌਮਾਂਤਰੀ ਬਾਜ਼ਾਰਾਂ ਦਾ ਹਾਲ

ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਮੱਧ ਸੈਸ਼ਨ 'ਚ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। 

ਸੋਮਵਾਰ ਨੂੰ ਸੈਂਸੈਕਸ 491.01 ਅੰਕ ਜਾਂ 0.85 ਫੀਸਦੀ ਵਧ ਕੇ 58,410.98 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 126.10 ਅੰਕ ਜਾਂ 0.73 ਫੀਸਦੀ ਚੜ੍ਹ ਕੇ 17,311.80 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 0.29 ਫੀਸਦੀ ਵਧ ਕੇ 91.89 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਕੁੱਲ 372.03 ਕਰੋੜ ਰੁਪਏ ਦੇ ਸ਼ੇਅਰ ਵੇਚੇ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਚ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News