ਸ਼ੇਅਰ ਬਾਜ਼ਾਰ : ਸੈਂਸੈਕਸ 30 ਅੰਕ ਵਧਿਆ ਅਤੇ ਨਿਫਟੀ 26,200 ਦੇ ਪਾਰ

Friday, Sep 27, 2024 - 09:51 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 30 ਅੰਕ ਵਧਿਆ ਅਤੇ ਨਿਫਟੀ 26,200 ਦੇ ਪਾਰ

ਮੁੰਬਈ - ਅੱਜ ਯਾਨੀ 27 ਸਤੰਬਰ ਨੂੰ ਸੈਂਸੈਕਸ 30 ਅੰਕਾਂ ਦੇ ਵਾਧੇ ਨਾਲ 85,865 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਨਿਫਟੀ ਵੀ ਮਾਮੂਲੀ ਵਾਧੇ ਨਾਲ 10 ਅੰਕ ਚੜ੍ਹ ਕੇ 26,220 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 14 ਵੱਧ ਰਹੇ ਹਨ ਅਤੇ 16 ਘਟ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 22 ਵਧ ਰਹੇ ਹਨ ਅਤੇ 28 ਡਿੱਗ ਰਹੇ ਹਨ। ਐਨਐਸਈ ਦੇ ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਆਈਟੀ ਸੈਕਟਰ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ।

Top Gainers

INFY, HCLTECH, TECHM,SUNPHARMA,TCS,TATASteel

Top losers

LT,Powergrid,bhartiartl,ICICIBank, HDFCBank, Reliance,BajFinance

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.10 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.56 ਫੀਸਦੀ ਚੜ੍ਹਿਆ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 1.03% ਉੱਪਰ ਹੈ।

26 ਸਤੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.62 ਫੀਸਦੀ ਵਧ ਕੇ 42,175 'ਤੇ ਬੰਦ ਹੋਇਆ। ਨੈਸਡੈਕ 0.60% ਵਧ ਕੇ 18,190 'ਤੇ ਬੰਦ ਹੋਇਆ। SP 500 ਵੀ 0.40% ਵਧਿਆ।

ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 26 ਸਤੰਬਰ ਨੂੰ 629.96 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (DII) ਨੇ ਵੀ 2,405.12 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 26 ਸਤੰਬਰ ਨੂੰ ਸਟਾਕ ਮਾਰਕੀਟ ਨੇ ਲਗਾਤਾਰ 7ਵੇਂ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ 85,930 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 26,250 ਦੇ ਪੱਧਰ ਨੂੰ ਛੂਹ ਗਿਆ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 666 ਅੰਕ (0.78%) ਦੇ ਵਾਧੇ ਨਾਲ 85,836 'ਤੇ ਬੰਦ ਹੋਇਆ।

ਨਿਫਟੀ ਵੀ 211 ਅੰਕ (0.81%) ਵਧ ਕੇ 26,216 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 26 ਵਧੇ ਅਤੇ 4 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 41 'ਚ ਤੇਜ਼ੀ ਅਤੇ 9 'ਚ ਗਿਰਾਵਟ ਦਰਜ ਕੀਤੀ ਗਈ।


author

Harinder Kaur

Content Editor

Related News