Ashok Leyland ਦੇ ਵਾਹਨ ਹੋਣਗੇ ਮਹਿੰਗੇ
Saturday, Dec 14, 2024 - 05:05 AM (IST)
ਨਵੀਂ ਦਿੱਲੀ – ਹਿੰਦੂਜਾ ਗਰੁੱਪ ਦੀ ਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਕਿਹਾ ਕਿ ਉਹ ਜਨਵਰੀ 2025 ਤੋਂ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ’ਚ 3 ਫੀਸਦੀ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਕਿਹਾ ਕਿ ਮਹਿੰਗਾਈ ਅਤੇ ਉੱਚ ਜਿੰਸ ਕੀਮਤਾਂ ਦੇ ਪ੍ਰਭਾਵ ਨੂੰ ਅੰਸ਼ਕ ਤੌਰ ’ਤੇ ਘੱਟ ਕਰਨ ਲਈ ਅਜਿਹਾ ਕੀਤਾ ਜਾਵੇਗਾ।
ਅਸ਼ੋਕ ਲੇਲੈਂਡ ਨੇ ਕਿਹਾ ਕਿ ਮੁੱਲ ਵਾਧਾ ਵੱਖ-ਵੱਖ ਮਾਡਲਾਂ ਅਤੇ ਐਡੀਸ਼ਨਾਂ ਦੇ ਆਧਾਰ ’ਤੇ ਵੱਖ-ਵੱਖ ਹੋਵੇਗਾ, ਹਾਲਾਂਕਿ ਸਾਰੇ ਉਤਪਾਦਾਂ ਦੀਆਂ ਕੀਮਤਾਂ ਵਧਣਗੀਆਂ। ਬਿਆਨ ਅਨੁਸਾਰ ਮਹਿੰਗਾਈ ਅਤੇ ਉੱਚ ਜਿੰਸ ਕੀਮਤਾਂ ਨੇ ਇਸ ਮੁੱਲ ਵਾਧੇ ਨੂੰ ਜ਼ਰੂਰੀ ਬਣਾ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਇਸ ਕਦਮ ਨਾਲ ਲਾਗਤ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਇੰਡੀਆ ਵੀ ਕੀਮਤਾਂ ’ਚ ਵਾਧੇ ਦਾ ਐਲਾਨ ਕਰ ਚੁੱਕੇ ਹਨ।