ਸ਼ੇਅਰ ਬਾਜ਼ਾਰ: ਸੈਂਸੈਕਸ ''ਚ 433 ਅੰਕਾਂ ਦਾ ਵਾਧਾ ਤੇ ਨਿਫਟੀ 15830 ਦੇ ਪਾਰ ਬੰਦ

06/27/2022 3:52:04 PM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਬਾਜ਼ਾਰ ਵਾਧਾ ਲੈ ਕੇ ਬੰਦ ਹੋਇਆ ਹੈ। ਸੈਂਸੈਕਸ 433 ਅੰਕ ਭਾਵ 0.82% ਦੇ ਵਾਧੇ ਨਾਲ  53,161.28 ਦੇ ਪੱਧਰ 'ਤੇ ਅਤੇ ਨਿਫਟੀ 132.80 ਭਾਵ 0.85% ਵਧ ਕੇ 15,832.05 'ਤੇ ਬੰਦ ਹੋਇਆ। ਸਭ ਤੋਂ ਜ਼ਿਆਦਾ ਵਾਧਾ ਆਈਟੀ ਸ਼ੇਅਰਾਂ 'ਚ ਦੇਖਣ ਨੂੰ ਮਿਲਿਆ ਹੈ। 

ਬਜਾਜ ਆਟੋ ਨੇ ਸ਼ੇਅਰ ਬਾਇਬੈਕ ਦਾ ਕੀਤਾ ਐਲਾਨ 

ਬਜਾਜ ਆਟੋ ਨੇ 27 ਜੂਨ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਕੰਪਨੀ ਨੇ ਸ਼ੇਅਰ ਬਾਇਬੈਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ 2500 ਕਰੋੜ ਰੁਪਏ 'ਚ ਬਾਜ਼ਾਰ ਤੋਂ ਸ਼ੇਅਰ ਖਰੀਦੇਗੀ। ਦੋਪਹੀਆ ਵਾਹਨ ਕੰਪਨੀ ਬਜਾਜ ਆਟੋ 4,600 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 54.35 ਲੱਖ ਸ਼ੇਅਰ ਖਰੀਦਣ ਦੀ ਤਿਆਰੀ ਕਰ ਰਹੀ ਹੈ। ਬਜਾਜ ਆਟੋ ਦਾ ਸ਼ੇਅਰ ਅੱਜ ਦੁਪਹਿਰ 2.36 ਵਜੇ ਅੱਧਾ ਫੀਸਦੀ ਵਧ ਕੇ 3,840.90 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਮੌਜੂਦਾ ਸ਼ੇਅਰ ਕੀਮਤ ਤੋਂ 0.7% ਦੀ ਦਰ ਨਾਲ ਸ਼ੇਅਰ ਬਾਇਬੈਕ ਕਰ ਰਹੀ ਹੈ।

ਟਾਪ ਗੇਨਰਜ਼

ਐਚਸੀਐਲ ਟੈਕ, ਟੇਕ ਮਹਿੰਦਰਾ, ਇੰਫੋਸਿਸ, ਸਨ ਫਾਰਮਾ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਟਾਈਟਨ, ਰਿਲਾਇੰਸ, ਕੋਟਕ ਬੈਂਕ
 


Harinder Kaur

Content Editor

Related News