ਸਟਾਕ ਮਾਰਕੀਟ : ਸੈਂਸੈਕਸ 113 ਅੰਕ ਚੜ੍ਹਿਆ ਤੇ ਨਿਫਟੀ 17,248 ''ਤੇ ਹੋਇਆ ਬੰਦ

Thursday, Dec 16, 2021 - 03:56 PM (IST)

ਸਟਾਕ ਮਾਰਕੀਟ : ਸੈਂਸੈਕਸ 113 ਅੰਕ ਚੜ੍ਹਿਆ ਤੇ ਨਿਫਟੀ 17,248 ''ਤੇ ਹੋਇਆ ਬੰਦ

ਮੁੰਬਈ - ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 113 ਅੰਕ ਵਧ ਕੇ 57,901 'ਤੇ ਬੰਦ ਹੋਇਆ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 27 ਅੰਕ ਵਧ ਕੇ 17,248 'ਤੇ ਬੰਦ ਹੋਇਆ ਹੈ। ਹਾਲਾਂਕਿ ਅੱਜ ਸਵੇਰੇ ਸੈਂਸੈਕਸ ਨੇ 400 ਤੋਂ ਵੱਧ ਅੰਕਾਂ ਦੀ ਤੇਜ਼ੀ ਦਿਖਾਈ ਸੀ, ਪਰ ਦੁਪਹਿਰ ਬਾਅਦ ਇਸ ਵਿੱਚ ਗਿਰਾਵਟ ਆਈ। ਹਾਲਾਂਕਿ ਕਾਰੋਬਾਰ ਦੇ ਅਖ਼ੀਰ ਵਿਚ ਇਹ ਵਾਧਾ ਲੈ ਕੇ ਬੰਦ ਹੋਇਆ ਹੈ।

ਸੈਂਸੈਕਸ 455 ਅੰਕ ਚੜ੍ਹ ਕੇ ਖੁੱਲ੍ਹਿਆ

ਸੈਂਸੈਕਸ ਸਵੇਰੇ 455 ਅੰਕ ਚੜ੍ਹ ਕੇ 58,243 'ਤੇ ਖੁੱਲ੍ਹਿਆ। ਇਸ ਦੌਰਾਨ ਇਸ ਨੇ 58,337 ਦਾ ਉਪਰਲਾ ਪੱਧਰ ਅਤੇ 57,683 ਦਾ ਨੀਵਾਂ ਪੱਧਰ ਬਣਾਇਆ। ਇਸਦੇ 30 ਸ਼ੇਅਰਾਂ ਵਿੱਚੋਂ 15 ਸ਼ੇਅਰ ਗਿਰਾਵਟ ਵਿੱਚ ਅਤੇ 15 ਸ਼ੇਅਰ ਲਾਭ ਵਿੱਚ ਬੰਦ ਹੋਏ। ਬਜਾਜ ਫਾਈਨਾਂਸ, ਇੰਫੋਸਿਸ, ਟਾਈਟਨ ਅਤੇ ਰਿਲਾਇੰਸ ਇੰਡਸਟਰੀਜ਼ ਵਧ ਰਹੇ ਸਟਾਕਾਂ 'ਚ ਪ੍ਰਮੁੱਖ ਹਨ। ਗਿਰਾਵਟ ਦੇ ਸਟਾਕ ਬਜਾਜ ਆਟੋ, ਮਾਰੂਤੀ, ਇੰਡਸਇੰਡ ਬੈਂਕ ਅਤੇ ਸਨ ਫਾਰਮਾ ਹਨ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਦਿਨ ਦੇ ਦੌਰਾਨ 17,379 ਦੇ ਉੱਪਰਲੇ ਪੱਧਰ ਅਤੇ 17,184 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਸ ਦੇ 50 ਸ਼ੇਅਰਾਂ 'ਚੋਂ 28 ਵਾਧੇ ਨਾਲ ਬੰਦ ਹੋਏ ਜਦਕਿ 22 'ਚ ਗਿਰਾਵਟ ਰਹੀ। ਇਨਫੋਸਿਸ, ਬਜਾਜ ਫਾਈਨਾਂਸ, ਭਾਰਤ ਪੈਟਰੋਲੀਅਮ ਅਤੇ ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸਨ। ਸਨ ਫਾਰਮਾ, ਹਿੰਡਾਲਕੋ, ਸਿਪਲਾ ਆਦਿ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News