ਸ਼ੇਅਰ ਬਾਜ਼ਾਰ : ਸੈਂਸੈਕਸ 555 ਅੰਕ ਟੁੱਟਿਆ, ਨਿਫਟੀ 17650 ਦੇ ਹੇਠਾਂ ਹੋਇਆ ਬੰਦ

Wednesday, Oct 06, 2021 - 05:03 PM (IST)

ਮੁੰਬਈ : ਬਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਦੇ ਨਾਲ ਹੋਈ ਸੀ ਪਰ ਕਾਰੋਬਾਰੀ ਦਿਨ ਦੌਰਾਨ ਮੁਨਾਫਾ ਵਸੂਲੀ ਬਾਜ਼ਾਰ 'ਤੇ ਹਾਵੀ ਰਹੀ ਅਤੇ ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਬੰਦ ਹੋਏ। ਛੋਟੇ-ਮੱਧਮ ਸ਼ੇਅਰਾਂ 'ਚ ਵੀ ਅੱਜ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ। BSE ਮਿਡਕੈਪ ਇੰਡੈਕਸ 1.40 ਫੀਸਦੀ ਅਤੇ ਸਮਾਲਕੈਪ ਇੰਡੈਕਸ 0.59 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਤੇ ਸੈਂਸੈਕਸ 555.15 ਅੰਕ ਭਾਵ 0.93 ਫੀਸਦੀ ਦੀ ਗਿਰਾਵਟ ਨਾਲ 59,189.73 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 193.50 ਅੰਕ ਭਾਵ 1.09 ਫੀਸਦੀ ਦੀ ਗਿਰਾਵਟ ਦੇ ਨਾਲ 17,628.80 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 22 ਸ਼ੇਅਰ ਲਾਭ ਦੇ ਨਾਲ ਅਤੇ 8 ਸ਼ੇਅਰ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ। ਜਿਸ ਵਿੱਚ ਬਜਾਜ ਫਾਈਨਾਂਸ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ 1% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਡਾ.ਰੈੱਡੀਜ਼ ਦੇ ਸ਼ੇਅਰਾਂ ਵਿਚ ਲਗਭਗ ਅੱਧਾ ਫ਼ੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।

ਕਾਰੋਬਾਰ ਦੌਰਾਨ ਮੈਟਲ, ਪੀ.ਐਸ.ਯੂ. ਬੈਂਕ ਅਤੇ ਫਾਰਮਾ ਦੇ ਸ਼ੇਅਰਾਂ 'ਤੇ ਦਬਾਅ ਦੇਖਣ ਨੂੰ ਮਿਲਿਆ। ਐਨ.ਐਸ.ਈ. 'ਤੇ ਮੈਟਲ ਇੰਡੈਕਸ 2.98%, ਪੀ.ਐਸ.ਯੂ. ਬੈਂਕ ਇੰਡੈਕਸ 1.94% ਅਤੇ ਫਾਰਮਾ ਇੰਡੈਕਸ 1.87% ਹੇਠਾਂ ਬੰਦ ਹੋਏ। ਹਿੰਡਾਲਕੋ ਦਾ ਸਟਾਕ ਨਿਫਟੀ ਵਿੱਚ 4.10% ਦੀ ਗਿਰਾਵਟ ਦੇ ਨਾਲ ਚੋਟੀ ਦਾ ਲੂਜ਼ਰ ਰਿਹਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News