ਸ਼ੇਅਰ ਬਾਜ਼ਾਰ : ਸੈਂਸੈਕਸ 314 ਅੰਕ ਟੁੱਟਿਆ ਤੇ ਨਿਫਟੀ ਵੀ 17,900 ਤੋਂ ਹੇਠਾਂ ਬੰਦ
Wednesday, Nov 17, 2021 - 04:49 PM (IST)
ਮੁੰਬਈ - ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ, ਐਚਡੀਐਫਸੀ ਬੈਂਕ ਅਤੇ ਕੋਟਕ ਬੈਂਕ ਵਿੱਚ ਕਮਜ਼ੋਰੀ ਕਾਰਨ ਬੁੱਧਵਾਰ ਨੂੰ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ 314 ਅੰਕ ਡਿੱਗ ਗਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੂਚਕ ਅੰਕ 314.04 ਅੰਕ ਜਾਂ 0.52 ਫੀਸਦੀ ਦੀ ਗਿਰਾਵਟ ਨਾਲ 60,008.33 'ਤੇ ਬੰਦ ਹੋਇਆ, ਜੋ ਲਗਾਤਾਰ ਦੂਜੇ ਦਿਨ ਗਿਰਾਵਟ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਨਿਫਟੀ ਵੀ ਕਾਰੋਬਾਰ ਦੇ ਅੰਤ 'ਚ 100.55 ਅੰਕ ਜਾਂ 0.56 ਫੀਸਦੀ ਡਿੱਗ ਕੇ 17,898.65 'ਤੇ ਆ ਗਿਆ।
ਸੈਂਸੈਕਸ 'ਚ ਦੋ ਫੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਐਕਸਿਸ ਬੈਂਕ 'ਚ ਰਹੀ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ, ਭਾਰਤੀ ਏਅਰਟੈੱਲ, ਟਾਈਟਨ, ਡਾਕਟਰ ਰੈੱਡੀਜ਼ ਅਤੇ ਐੱਮਐਂਡਐੱਮ ਵੀ ਲਾਲ ਰੰਗ 'ਚ ਰਹੇ। ਦੂਜੇ ਪਾਸੇ ਮਾਰੂਤੀ ਸੁਜ਼ੂਕੀ, ਏਸ਼ੀਅਨ ਪੇਂਟਸ, ਪਾਵਰਗਰਿਡ ਅਤੇ ਐਨਟੀਪੀਸੀ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚੋਂ ਸਨ।
ਹੋਰ ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ, ਟੋਕੀਓ ਅਤੇ ਸਿਓਲ ਘਾਟੇ ਦੇ ਨਾਲ ਬੰਦ ਹੋਏ, ਜਦੋਂ ਕਿ ਸ਼ੰਘਾਈ 'ਚ ਕਾਰੋਬਾਰ ਵਾਧੇ ਨਾਲ ਬੰਦ ਹੋਇਆ। ਮੱਧ ਸੈਸ਼ਨ ਦੇ ਦੌਰਾਨ ਯੂਰਪ ਦੇ ਜ਼ਿਆਦਾਤਰ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ ਰਹੀ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੇਂਟ ਕਰੂਡ 0.90 ਫ਼ੀਸਦੀ ਡਿੱਗ ਕੇ 81.69 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।