ਅਮਰੀਕੀ ਸਰਕਾਰ ਦੇ ਨਵੇਂ ਫੈਸਲੇ ਕਾਰਨ ਕ੍ਰਿਪਟੋ ਬਾਜ਼ਾਰ ''ਚ ਉਥਲ-ਪੁਥਲ, ਬਿਟਕੁਆਇਨ ''ਚ ਆਈ ਵੱਡੀ ਗਿਰਾਵਟ
Monday, Mar 10, 2025 - 01:08 PM (IST)

ਬਿਜ਼ਨੈੱਸ ਡੈਸਕ — ਸੋਮਵਾਰ ਨੂੰ ਬਿਟਕੁਆਇਨ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। 10 ਮਾਰਚ ਨੂੰ ਇਹ 5.47% ਡਿੱਗ ਕੇ 81,712 ਡਾਲਰ 'ਤੇ ਆ ਗਿਆ। ਇਹ ਗਿਰਾਵਟ ਉਦੋਂ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਲਈ ਰਣਨੀਤਕ ਬਿਟਕੁਆਇਨ ਰਿਜ਼ਰਵ ਬਣਾਉਣ ਦਾ ਆਦੇਸ਼ ਦਿੱਤਾ। ਇਸ ਰਿਜ਼ਰਵ ਵਿੱਚ ਉਹ ਬਿਟਕੁਆਇਨ ਸ਼ਾਮਲ ਹੋਣਗੇ ਜੋ ਅਪਰਾਧਿਕ ਅਤੇ ਸਿਵਲ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ : Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ
ਕ੍ਰਿਪਟੂ ਮਾਰਕੀਟ ਵਿੱਚ ਨਿਵੇਸ਼ਕਾਂ ਦੀ ਨਿਰਾਸ਼ਾ
ਅਮਰੀਕੀ ਸਰਕਾਰ ਦੀ ਵਾਧੂ ਬਿਟਕੁਆਇਨ ਖਰੀਦਣ ਦੀ ਕੋਈ ਯੋਜਨਾ ਨਹੀਂ ਹੈ। ਪਿਛਲੇ ਵੀਰਵਾਰ ਨੂੰ ਇਸ ਰਿਜ਼ਰਵ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਦੀ ਪ੍ਰਤੀਕਿਰਿਆ ਨਾਂਹ-ਪੱਖੀ ਰਹੀ, ਕਿਉਂਕਿ ਸਰਕਾਰ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ। ਇਸ ਫੈਸਲੇ ਤੋਂ ਬਾਅਦ ਕ੍ਰਿਪਟੋ ਮਾਰਕੀਟ ਵਿੱਚ ਅਸਥਿਰਤਾ ਵਧ ਗਈ।
ਈਥਰ ਅਤੇ ਐਕਸਆਰਪੀ ਵਰਗੀਆਂ ਹੋਰ ਪ੍ਰਮੁੱਖ ਕ੍ਰਿਪਟੋਕਰੰਸੀ ਦੀਆਂ ਕੀਮਤਾਂ ਵੀ ਸੋਮਵਾਰ ਨੂੰ ਲਗਭਗ 7.5% ਘਟ ਗਈਆਂ।
ਇਹ ਵੀ ਪੜ੍ਹੋ : Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ
ਡਾਲਰ ਨੂੰ ਮਜ਼ਬੂਤ ਕਰਨ ਲਈ ਟਰੰਪ ਸਰਕਾਰ ਦੇ ਕਦਮ
ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਡਾਲਰ-ਬੈਕਡ ਸਟੇਬਲਕੋਆਇਨਾਂ ਲਈ ਨਿਯਮ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ ਤਾਂ ਜੋ ਅਮਰੀਕੀ ਡਾਲਰ ਦੁਨੀਆ ਦੀ ਸਭ ਤੋਂ ਮਜ਼ਬੂਤ ਮੁਦਰਾ ਬਣਿਆ ਰਹੇ। ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਡਿਜੀਟਲ ਅਸੇਟਸ ਸਮਿਟ ਦੌਰਾਨ, ਟਰੰਪ ਅਤੇ ਕ੍ਰਿਪਟੋ ਜ਼ਾਰ ਡੇਵਿਡ ਸਾਕਸ ਨੇ ਕ੍ਰਿਪਟੋ ਉਦਯੋਗ ਦੇ ਦਿੱਗਜਾਂ ਨਾਲ ਚਰਚਾ ਕੀਤੀ।
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਬਲੂਮਬਰਗ ਮੁਤਾਬਕ ਇਸ ਬੈਠਕ 'ਚ ਟਰੰਪ ਨੇ ਕਿਹਾ, 'ਮੈਂ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਦਾ ਸਮਰਥਨ ਕਰਦਾ ਹਾਂ ਜੋ ਡਿਜੀਟਲ ਅਸੇਟਸ ਮਾਰਕੀਟ ਲਈ ਨਿਯਮ ਬਣਾ ਰਹੇ ਹਨ।'
ਬਾਈਡੇਨ ਸਰਕਾਰ 'ਤੇ ਬਿਟਕੋਇਨ ਵੇਚਣ ਦਾ ਦੋਸ਼
ਸਾਬਕਾ ਰਾਸ਼ਟਰਪਤੀ ਟਰੰਪ ਨੇ ਬਾਈਡੇਨ ਸਰਕਾਰ 'ਤੇ ਅਰਬਾਂ ਡਾਲਰ ਦੇ ਬਿਟਕੁਆਇਨ ਵੇਚਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਨਹੀਂ ਕਰੇਗੀ। ਉਸ ਨੇ ਕਿਹਾ, "ਪਿਛਲੇ ਕੁਝ ਸਾਲਾਂ ਵਿੱਚ ਅਮਰੀਕੀ ਸਰਕਾਰ ਨੇ ਹਜ਼ਾਰਾਂ ਬਿਟਕੁਆਇਨ ਵੇਚੇ, ਜਿਨ੍ਹਾਂ ਦੀ ਕੀਮਤ ਹੁਣ ਅਰਬਾਂ ਡਾਲਰ ਹੋਣੀ ਸੀ। ਇਹ ਇੱਕ ਵੱਡੀ ਗਲਤੀ ਸੀ।"
ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਸਮੀਖਿਆ ਕਰੇਗਾ ਅਤੇ ਕ੍ਰਿਪਟੋਕਰੰਸੀ ਨਾਲ ਸਬੰਧਤ ਨਿਯਮਾਂ ਨੂੰ ਅਪਡੇਟ ਕਰਨ ਲਈ ਰੈਗੂਲੇਟਰਾਂ ਨਾਲ ਕੰਮ ਕਰੇਗਾ।
ਇਹ ਵੀ ਪੜ੍ਹੋ : ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8