ਸ਼ੇਅਰ ਬਾਜ਼ਾਰ : ਸੈਂਸੈਕਸ ''ਚ 200 ਤੋਂ ਵਧ ਅੰਕਾਂ ਦੀ ਗਿਰਾਵਟ, ਨਿਫਟੀ ਵੀ ਟੁੱਟ ਕੇ ਹੋਇਆ ਬੰਦ

Monday, Mar 10, 2025 - 03:50 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 200 ਤੋਂ ਵਧ ਅੰਕਾਂ ਦੀ ਗਿਰਾਵਟ, ਨਿਫਟੀ ਵੀ ਟੁੱਟ ਕੇ ਹੋਇਆ ਬੰਦ

ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ 10 ਮਾਰਚ ਨੂੰ ਸੈਂਸੈਕਸ 217.41 ਅੰਕ ਭਾਵ 0.29%  ਦੀ ਗਿਰਾਵਟ ਨਾਲ 74,115.17 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 7 ਸਟਾਕ ਵਾਧੇ ਨਾਲ ਅਤੇ 23 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ। ਪਾਵਰ ਗਰਿੱਡ ਦੇ ਸ਼ੇਅਰ ਸੈਂਸੈਕਸ 'ਤੇ ਸਭ ਤੋਂ ਵੱਧ 2.85% ਵੱਧ ਕੇ ਬੰਦ ਹੋਏ।

PunjabKesari

ਇਹ ਵੀ ਪੜ੍ਹੋ :     SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ 

ਦੂਜੇ ਪਾਸੇ ਨਿਫਟੀ 'ਚ ਵੀ 92.20 ਅੰਕ ਭਾਵ 0.41% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 22,460.30 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 9 ਸਟਾਕ ਵਾਧੇ ਨਾਲ ਅਤੇ 41 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ। ਰਿਐਲਟੀ ਅਤੇ ਤੇਲ ਅਤੇ ਗੈਸ ਸੂਚਕਾਂਕ 2% ਡਿੱਗ ਕੇ ਬੰਦ ਹੋਏ ਹਨ। ਜਨਤਕ ਖੇਤਰ ਦੇ ਬੈਂਕਾਂ ਦੇ ਸੂਚਕਾਂਕ ਵਿੱਚ 1.86% ਅਤੇ ਆਟੋ ਇੰਡੈਕਸ 1.22% ਫਿਸਲਿਆ। ਨਿਫਟੀ ਐੱਫ.ਐੱਮ.ਸੀ.ਜੀ. ਇੰਡੈਕਸ 'ਚ ਸਭ ਤੋਂ ਜ਼ਿਆਦਾ 0.22 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਰੀਅਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

PunjabKesari

7 ਮਾਰਚ ਨੂੰ  ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,320 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਅਤੇ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 2,035 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਐਨਐਸਈ ਦੇ ਨਿਫਟੀ ਮੈਟਲ ਇੰਡੈਕਸ ਵਿੱਚ ਸਭ ਤੋਂ ਵੱਧ 1.15% ਦਾ ਵਾਧਾ ਹੋਇਆ ਹੈ। ਐਫਐਮਸੀਜੀ ਅਤੇ ਮੀਡੀਆ ਸੂਚਕਾਂਕ ਵੀ ਲਗਭਗ 1% ਵਧ ਰਹੇ ਹਨ। ਆਈਟੀ ਅਤੇ ਰੀਅਲਟੀ ਇੰਡੈਕਸ ਅੱਧਾ ਫੀਸਦੀ ਵਧਿਆ ਹੈ। ਆਟੋ ਸ਼ੇਅਰਾਂ 'ਚ ਗਿਰਾਵਟ ਦਿਖਾਈ ਦੇ ਰਹੀ ਹੈ। ਪਾਵਰ ਗਰਿੱਡ ਦੇ ਸ਼ੇਅਰਾਂ ਨੇ ਸੈਂਸੈਕਸ 'ਤੇ ਸਭ ਤੋਂ ਵੱਧ 4% ਦਾ ਵਾਧਾ ਕੀਤਾ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.57 ਫੀਸਦੀ ਚੜ੍ਹਿਆ ਹੋਇਆ ਹੈ। ਇਸ ਦੇ ਨਾਲ ਹੀ, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.13% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.59% ਹੇਠਾਂ ਹੈ। 7 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.52 ਫੀਸਦੀ ਦੇ ਵਾਧੇ ਨਾਲ 42,801 'ਤੇ ਬੰਦ ਹੋਇਆ। S&P 500 0.55% ਅਤੇ Nasdaq ਕੰਪੋਜ਼ਿਟ 0.70% ਵਧਿਆ ਸੀ।

ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਹਾਲ

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 7 ਅੰਕ ਡਿੱਗ ਕੇ 74,332 'ਤੇ ਬੰਦ ਹੋਇਆ। ਨਿਫਟੀ 'ਚ 7 ਅੰਕਾਂ ਦੀ ਤੇਜ਼ੀ ਦੇ ਨਾਲ ਇਹ 22,552 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :     ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਇਹ ਵੀ ਪੜ੍ਹੋ :     Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ
ਇਹ ਵੀ ਪੜ੍ਹੋ :     Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News