ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 609 ਅੰਕ ਚੜ੍ਹ ਕੇ ਹੋਇਆ ਬੰਦ

Thursday, Mar 06, 2025 - 04:11 PM (IST)

ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 609 ਅੰਕ ਚੜ੍ਹ ਕੇ ਹੋਇਆ ਬੰਦ

ਮੁੰਬਈ - ਅੱਜ ਯਾਨੀ ਵੀਰਵਾਰ (6 ਮਾਰਚ) ਨੂੰ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਸੈਂਸੈਕਸ 609.86 ਅੰਕ ਭਾਵ 0.83% ਵਧ ਕੇ 74,340.09 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 24 ਸਟਾਕ ਵਾਧੇ ਨਾਲ , 5 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ। 

PunjabKesari

ਦੂਜੇ ਪਾਸੇ ਨਿਫਟੀ 'ਚ 207.40 ਅੰਕ ਭਾਵ 0.93% ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਇਹ 22,544 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 38 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਮੈਟਲ, ਫਾਰਮਾ ਅਤੇ ਆਇਲ ਐਂਡ ਗੈਸ ਦੇ ਸ਼ੇਅਰਾਂ ਵਿਚ ਸਭ ਤੋਂ ਵਧ ਵਾਧਾ ਦੇਖਣ ਨੂੰ ਮਿਲਿਆ ਹੈ। 5 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 2,895 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 3,370 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.77 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 3.29 ਫੀਸਦੀ ਚੜ੍ਹਿਆ ਹੋਇਆ ਹੈ। 
ਅਮਰੀਕਾ ਦਾ ਡਾਓ ਜੋਂਸ 1.14 ਫੀਸਦੀ ਦੇ ਵਾਧੇ ਨਾਲ 43,006 'ਤੇ ਬੰਦ ਹੋਇਆ। S&P 500 1.12% ਅਤੇ Nasdaq ਕੰਪੋਜ਼ਿਟ 1.46% ਉੱਪਰ ਸੀ।

ਬੁੱਧਵਾਰ ਨੂੰ ਸੈਂਸੈਕਸ ਵਾਧਾ ਲੈ ਕੇ ਬੰਦ ਹੋਇਆ

ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ (5 ਮਾਰਚ) ਨੂੰ ਸੈਂਸੈਕਸ 740 ਅੰਕ ਵਧ ਕੇ 73,730 'ਤੇ ਬੰਦ ਹੋਇਆ। ਨਿਫਟੀ 'ਚ 254 ਅੰਕਾਂ ਦਾ ਵਾਧਾ ਹੋਇਆ, ਇਹ 22,337 ਦੇ ਪੱਧਰ 'ਤੇ ਬੰਦ ਹੋਇਆ। ਮੈਟਲ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਨਿਫਟੀ ਮੈਟਲ ਇੰਡੈਕਸ 4.04 ਫੀਸਦੀ ਵਧ ਕੇ ਬੰਦ ਹੋਇਆ ਹੈ। ਸਰਕਾਰੀ ਬੈਂਕ ਸੂਚਕਾਂਕ ਵਿੱਚ 3%, ਮੀਡੀਆ ਵਿੱਚ 3.14%, ਆਟੋ ਵਿੱਚ 2.60% ਅਤੇ ਆਈਟੀ ਵਿੱਚ 2.13% ਦਾ ਵਾਧਾ ਦਰਜ ਕੀਤਾ ਗਿਆ। ਰੀਅਲਟੀ ਇੰਡੈਕਸ 2.32 ਫੀਸਦੀ ਵਧ ਕੇ ਬੰਦ ਹੋਇਆ ਹੈ। ਹੈਲਥਕੇਅਰ ਅਤੇ ਫਾਰਮਾ ਸੂਚਕਾਂਕ ਲਗਭਗ 1.5% ਵਧੇ।


author

Harinder Kaur

Content Editor

Related News