ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵਧ ਅੰਕ ਚੜ੍ਹਿਆ ਅਤੇ 74,600 ਦੇ ਪਾਰ
Monday, Mar 10, 2025 - 10:25 AM (IST)

ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ 10 ਮਾਰਚ ਨੂੰ ਸੈਂਸੈਕਸ 334.15 ਅੰਕ ਭਾਵ 0.45 % ਦੇ ਵਾਧੇ ਨਾਲ 74,666.73 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 24 ਸ਼ੇਅਰ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ ਵੀ 98.55 ਅੰਕ ਭਾਵ 0.44% ਦੀ ਤੇਜ਼ੀ ਨਾਲ ਇਹ 22,651.05 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਨਿਫਟੀ ਦੇ 39 ਸ਼ੇਅਰ ਵਾਧੇ ਨਾਲ ਅਤੇ 11 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਮੈਟਲ ਅਤੇ ਐਫਐਮਸੀਜੀ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 7 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 2,035 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,320 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਐਨਐਸਈ ਦੇ ਨਿਫਟੀ ਮੈਟਲ ਇੰਡੈਕਸ ਵਿੱਚ ਸਭ ਤੋਂ ਵੱਧ 1.15% ਦਾ ਵਾਧਾ ਹੋਇਆ ਹੈ। ਐਫਐਮਸੀਜੀ ਅਤੇ ਮੀਡੀਆ ਸੂਚਕਾਂਕ ਵੀ ਲਗਭਗ 1% ਵਧ ਰਹੇ ਹਨ। ਆਈਟੀ ਅਤੇ ਰੀਅਲਟੀ ਇੰਡੈਕਸ ਅੱਧਾ ਫੀਸਦੀ ਵਧਿਆ ਹੈ। ਆਟੋ ਸ਼ੇਅਰਾਂ 'ਚ ਗਿਰਾਵਟ ਦਿਖਾਈ ਦੇ ਰਹੀ ਹੈ। ਪਾਵਰ ਗਰਿੱਡ ਦੇ ਸ਼ੇਅਰਾਂ ਨੇ ਸੈਂਸੈਕਸ 'ਤੇ ਸਭ ਤੋਂ ਵੱਧ 4% ਦਾ ਵਾਧਾ ਕੀਤਾ ਹੈ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.57 ਫੀਸਦੀ ਚੜ੍ਹਿਆ ਹੋਇਆ ਹੈ। ਇਸ ਦੇ ਨਾਲ ਹੀ, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.13% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.59% ਹੇਠਾਂ ਹੈ। 7 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.52 ਫੀਸਦੀ ਦੇ ਵਾਧੇ ਨਾਲ 42,801 'ਤੇ ਬੰਦ ਹੋਇਆ। S&P 500 0.55% ਅਤੇ Nasdaq ਕੰਪੋਜ਼ਿਟ 0.70% ਵਧਿਆ ਸੀ।
ਬੀਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦਾ ਹਾਲ
ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 7 ਅੰਕ ਡਿੱਗ ਕੇ 74,332 'ਤੇ ਬੰਦ ਹੋਇਆ। ਨਿਫਟੀ 'ਚ 7 ਅੰਕਾਂ ਦੀ ਤੇਜ਼ੀ ਦੇ ਨਾਲ ਇਹ 22,552 'ਤੇ ਬੰਦ ਹੋਇਆ।