ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 300 ਅੰਕ ਚੜ੍ਹਿਆ ਤੇ NSE ਦੇ IT ਸੈਕਟਰ ''ਚ ਆਈ ਗਿਰਾਵਟ
Tuesday, Feb 25, 2025 - 10:05 AM (IST)

ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ (25 ਫਰਵਰੀ) ਨੂੰ ਸੈਂਸੈਕਸ ਲਗਭਗ 300 ਅੰਕਾਂ ਦੇ ਵਾਧੇ ਨਾਲ 74,750 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ ਕਰੀਬ 50 ਅੰਕ ਚੜ੍ਹ ਕੇ 22,600 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 22 ਵੱਧ ਰਹੇ ਹਨ ਅਤੇ 8 ਵਿੱਚ ਗਿਰਾਵਟ ਹੈ। ਇਸ ਦੇ ਨਾਲ ਹੀ ਨਿਫਟੀ ਦੇ 50 ਸਟਾਕਾਂ 'ਚੋਂ 19 ਵਧ ਰਹੇ ਹਨ ਅਤੇ 31 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। NSE ਸੈਕਟਰਲ ਇੰਡੈਕਸ ਵਿੱਚ, ਆਟੋ ਸੈਕਟਰ 0.81%, ਮੀਡੀਆ 1.28% ਅਤੇ ਵਿੱਤੀ ਸੇਵਾਵਾਂ 0.53% ਵੱਧ ਹੈ। 24 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 6,286.70 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 5,185.65 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਆਈ.ਟੀ., ਮੈਟਲ ਅਤੇ ਰੀਅਲਟੀ ਸੈਕਟਰ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਗਲੋਬਲ ਮਾਰਕੀਟ ਵਿਚ ਗਿਰਾਵਟ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 1.13%, ਕੋਰੀਆ ਦਾ ਕੋਸਪੀ 0.42%, ਹਾਂਗਕਾਂਗ ਦਾ ਹੈਂਗ ਸੇਂਗ 0.62% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.14% ਹੇਠਾਂ ਹੈ।
24 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.076 ਫੀਸਦੀ ਦੇ ਵਾਧੇ ਨਾਲ 43,461 'ਤੇ ਬੰਦ ਹੋਇਆ। ਜਦੋਂ ਕਿ S&P 500 ਇੰਡੈਕਸ 0.50% ਡਿੱਗ ਕੇ 5,983 'ਤੇ ਅਤੇ Nasdaq 1.21% ਡਿੱਗ ਕੇ 19,286 'ਤੇ ਆ ਗਿਆ।
ਸੋਮਵਾਰ ਨੂੰ ਬਾਜ਼ਾਰ 'ਚ 856 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ
ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ (24 ਫਰਵਰੀ) ਨੂੰ ਸੈਂਸੈਕਸ 856 ਅੰਕਾਂ ਦੀ ਗਿਰਾਵਟ ਨਾਲ 74,454 'ਤੇ ਬੰਦ ਹੋਇਆ। ਨਿਫਟੀ ਵੀ 242 ਅੰਕ ਡਿੱਗ ਕੇ 22,553 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 23 ਵਿੱਚ ਗਿਰਾਵਟ ਅਤੇ 7 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 38 ਵਿੱਚ ਗਿਰਾਵਟ ਅਤੇ 12 ਵਿੱਚ ਵਾਧਾ ਹੋਇਆ। ਐਨਐਸਈ ਸੈਕਟਰਲ ਇੰਡੈਕਸ ਦੇ ਆਈਟੀ ਸੈਕਟਰ ਵਿੱਚ ਸਭ ਤੋਂ ਵੱਡੀ ਗਿਰਾਵਟ 2.71% ਅਤੇ ਨਿਫਟੀ ਮੈਟਲ ਵਿੱਚ 2.17% ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਆਟੋ, ਐੱਫਐੱਮਸੀਜੀ ਅਤੇ ਫਾਰਮਾ 'ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ।