''ਫ੍ਰੀ ਟਿਕਟ'' ਵਾਲੇ ਲਿੰਕ ਤੋਂ ਰਹੋ ਸਾਵਧਾਨ : ਏਅਰ ਏਸ਼ੀਆ

Tuesday, Jan 23, 2018 - 02:02 PM (IST)

ਸੇਪਾਂਗ—ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਦੇ 'ਫ੍ਰੀ ਟਿਕਟ' ਦਾ ਲਾਲਚਾ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਲਿੰਕ ਸਾਂਝਾ ਕਰਕੇ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਏਅਰ ਏਸ਼ੀਆ ਨੇ 'ਏਅਰਏਸ਼ੀਆ ਡਾਟ ਕਾਮ/ਫ੍ਰੀ-ਟਿਕਟ ਲਿੰਕ ਤੋਂ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਅਜਿਹੇ ਕਿਸੇ ਲਾਲਚ 'ਚ ਨਾ ਆਉਣ।
ਇਹ ਇਕ ਘੋਟਾਲਾ ਹੈ ਅਤੇ ਇਸ ਦਾ ਏਅਰਲਾਈਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਜਾਂ ਗਰੁੱਪਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੋਂ ਵੀ ਨਹੀਂ ਹਿਚਕਿਚਾਉਣਗੀਆਂ।
ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਮੈਸੇਜ਼ 'ਚ ਲਿੰਕ ਭੇਜਣ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਦੇ 24 ਸਾਲ ਪੂਰੇ ਹੋਣ ਦੇ ਮੌਕੇ 'ਤੇ ਉਹ 'ਫ੍ਰੀ ਟਿਕਟ' ਦੇ ਰਹੀ ਹੈ। 
 


Related News