SBI ਦਾ ਨਵਾਂ ਨਿਯਮ, ਬਿਨਾਂ ਮੋਬਾਇਲ ਨੰਬਰ ਨਹੀਂ ਕਢਾ ਸਕੋਗੇ ATM 'ਚੋਂ ਪੈਸੇ

12/28/2019 8:06:19 AM

ਨਵੀਂ ਦਿੱਲੀ—  ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਦੇ ਨਿਯਮ 'ਚ ਵੱਡਾ ਬਦਲਾਵ ਕੀਤਾ ਹੈ। ਸਟੇਟ ਬੈਂਕ ਦੇ ਗਾਹਕਾਂ ਨੂੰ ਹੁਣ ਰਾਤ 'ਚ ਏ. ਟੀ. ਐੱਮ. 'ਚੋਂ ਨਕਦੀ ਕਢਵਾਉਣ ਸਮੇਂ ਖਾਤੇ ਨਾਲ ਲਿੰਕਡ ਮੋਬਾਇਲ ਨਾਲ ਰੱਖਣਾ ਹੋਵੇਗਾ। ਐੱਸ. ਬੀ. ਆਈ. ਨੇ ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਏ. ਟੀ. ਐੱਮ. 'ਚੋਂ 10 ਹਜ਼ਾਰ ਰੁਪਏ ਤੋਂ ਵੱਧ ਨਕਦੀ ਕਢਵਾਉਣ ਲਈ ਓ. ਟੀ. ਪੀ. ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਉਸ ਨੇ ਇਹ ਕਦਮ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਤੇ ਸੁਰੱਖਿਅਤ ਲੈਣ-ਦੇਣ ਲਈ ਚੁੱਕਿਆ ਹੈ। ਨਵਾਂ ਸਿਸਟਮ 1 ਜਨਵਰੀ 2020 ਤੋਂ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗਾ। ਏ. ਟੀ. ਐੱਮ. ਕਾਰਡ ਬਦਲ ਕੇ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਿਸਟਮ ਨਾਲ ਇਸ 'ਤੇ ਲਗਾਮ ਲੱਗੇਗੀ। ਹਾਲਾਂਕਿ, ਐੱਸ. ਬੀ. ਆਈ. ਗਾਹਕ ਜੇਕਰ ਕਿਸੇ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਹਨ ਤਾਂ ਇਹ ਸਿਸਟਮ ਲਾਗੂ ਨਹੀਂ ਹੋਵੇਗਾ।

ਇੰਝ ਕੰਮ ਕਰੇਗਾ ਨਵਾਂ ਸਿਸਟਮ
ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਸਮੇਂ ਆਪਣਾ ਮੋਬਾਇਲ ਨੰਬਰ ਨਾਲ ਰੱਖਣਾ ਹੋਵੇਗਾ। ਟ੍ਰਾਂਜੈਕਸ਼ਨ ਦੌਰਾਨ ਖਾਤੇ ਨਾਲ ਲਿੰਕਡ ਮੋਬਾਇਲ ਨੰਬਰ 'ਤੇ ਬੈਂਕ ਵੱਲੋਂ ਇਕ ਵਨ ਟਾਈਮ ਪਾਸਵਰਡ (ਓ. ਟੀ. ਪੀ.) ਭੇਜਿਆ ਜਾਵੇਗਾ। ਏ. ਟੀ. ਐੱਮ. 'ਚ ਪਾਸਵਰਡ ਦੇ ਨਾਲ ਇਹ ਓ. ਟੀ. ਪੀ. ਵੀ ਭਰਨਾ ਹੋਵੇਗਾ।

 

31 DEC ਤੋਂ ਪਹਿਲਾਂ ਲੈ ਲਓ EMV ਕਾਰਡ

PunjabKesari
ਉੱਥੇ ਹੀ, ਐੱਸ. ਬੀ. ਆਈ. 31 ਦਸੰਬਰ 2019 ਤੋਂ ਸਾਰੇ ਮੈਗਨੇਟਿਕ ਏ. ਟੀ. ਐੱਮ. ਕਾਰਡ ਬਲਾਕ ਕਰਨ ਜਾ ਰਿਹਾ ਹੈ, ਯਾਨੀ ਜਿਨ੍ਹਾਂ ਕੋਲ ਇਹ ਪੁਰਾਣਾ ਡੈਬਿਟ ਕਾਰਡ ਹੈ ਉਹ ਇਸ ਨਾਲ ਕੋਈ ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ।ਇਸ ਲਈ ਜਿਨ੍ਹਾਂ ਕੋਲ Magstripe ਕਾਰਡ ਹਨ ਉਹ ਜਲਦ ਹੀ EMV ਚਿਪ ਕਾਰਡ ਲਈ ਅਪਲਾਈ ਕਰ ਲੈਣ ਤਾਂ ਜੋ ਏ. ਟੀ. ਐੱਮ. ਜ਼ਰੀਏ ਜਾਂ ਆਨਲਾਈਨ ਟ੍ਰਾਂਜੈਕਸ਼ਨ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਭਾਰਤੀ ਸਟੇਟ ਬੈਂਕ ਦੇ ਗਾਹਕ EMV ਚਿਪ ਕਾਰਡ ਲਈ ਬੈਂਕ ਦੀ ਬਰਾਂਚ ਜਾਂ ਐੱਸ. ਬੀ. ਆਈ. ਦੀ ਆਨਲਾਈਨ ਵੈੱਬਸਾਈਟ ਜ਼ਰੀਏ ਆਪਲਾਈ ਕਰ ਸਕਦੇ ਹਨ। Magstripe ਨੂੰ EMV ਚਿਪ ਕਾਰਡ ਨਾਲ ਬਦਲਾਉਣ 'ਚ ਕੋਈ ਚਾਰਜ ਨਹੀਂ ਲੱਗੇਗਾ।


Related News