ਸ਼ੇਅਰ ਬਾਜ਼ਾਰ ਦੀ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 500 ਅੰਕ ਚੜ੍ਹ ਕੇ ਖੁੱਲ੍ਹਿਆ

08/11/2022 10:34:55 AM

ਮੁੰਬਈ (ਏਜੰਸੀ) : ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 503.16 ਅੰਕ ਵਧ ਕੇ 58,320.45 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 176.9 ਅੰਕ ਵਧ ਕੇ 17,711.65 'ਤੇ ਖੁੱਲ੍ਹਿਆ। ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ 'ਚ ਵਾਧਾ ਦੇਖਣ ਨੂੰ ਮਿਲਿਆ। ਬੀਐੱਸਈ ਦਾ ਮਿਡਕੈਪ ਇੰਡੈਕਸ 164.98 ਅੰਕ ਵਧ ਕੇ 24,689.12 'ਤੇ ਅਤੇ ਸਮਾਲਕੈਪ ਇੰਡੈਕਸ 158.46 ਅੰਕ ਵਧ ਕੇ 27,813.73 'ਤੇ ਖੁੱਲ੍ਹਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 35.78 ਅੰਕ ਡਿੱਗ ਕੇ 58817.29 ਅੰਕਾਂ ’ਤੇ ਖੁੱਲ੍ਹਿਆ ਸੀ ਜਦੋਂਕਿ ਐਨਐਸਈ ਦਾ ਨਿਫਟੀ 9.65 ਅੰਕਾਂ ਦੀ ਤੇਜ਼ੀ ਨਾਲ 17534.75 ’ਤੇ ਬੰਦ ਹੋਇਆ ਸੀ।

ਫਿਲਹਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸੈਂਸੈਕਸ 500 ਅੰਕਾਂ ਦੀ ਛਾਲ ਮਾਰ ਕੇ 59383.44 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ (NIFTY 50) ਵੀ 155.70 ਅੰਕਾਂ ਦੇ ਵਾਧੇ ਨਾਲ 17690.45 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਤੋਂ ਪਹਿਲਾਂ ਮਹਿੰਗਾਈ ਤੋਂ ਰਾਹਤ ਮਿਲਣ ਦੀਆਂ ਖਬਰਾਂ ਵਿਚਾਲੇ ਗਲੋਬਲ ਬਾਜ਼ਾਰਾਂ 'ਚ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਬਾਜ਼ਾਰ ਤੇਜ਼ੀ ਨਾਲ ਢਾਈ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਏ। ਡਾਓ ਜੋਂਸ 'ਚ 535 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਨੈਸਡੈਕ ਵੀ 325 ਅੰਕਾਂ ਦੀ ਛਲਾਂਗ ਲਗਾ ਕੇ ਦਿਨ ਦੇ ਉੱਚ ਪੱਧਰ 'ਤੇ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ SGX ਨਿਫਟੀ 200 ਅੰਕਾਂ ਦੇ ਉਛਾਲ ਨਾਲ 17750 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਡਾਓ ਫਿਊਚਰਜ਼ 100 ਅੰਕ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਕੱਚਾ ਤੇਲ ਮਾਮੂਲੀ ਵਾਧੇ ਨਾਲ 97 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਿਛਲੇ ਕਾਰੋਬਾਰੀ ਦਿਨ 'ਤੇ, FII ਨੇ ਭਾਰਤੀ ਬਾਜ਼ਾਰਾਂ ਤੋਂ 1062 ਕਰੋੜ ਰੁਪਏ ਦੀ ਨਕਦੀ ਖਰੀਦੀ ਜਦੋਂ ਕਿ DII ਨੇ 768 ਕਰੋੜ ਰੁਪਏ ਦੀ ਵਿਕਰੀ ਕੀਤੀ।


 


Harinder Kaur

Content Editor

Related News