IFFCO ਕਰ ਰਹੀ ਫੂਡ ਪ੍ਰੋਸਸਿੰਗ ਯੂਨਿਟ ਦੀ ਸ਼ੁਰੂਆਤ, ਮਿਲਣਗੇ ਹਜ਼ਾਰਾਂ ਰੁਜ਼ਗਾਰ ਦੇ ਮੌਕੇ
Sunday, Aug 12, 2018 - 04:07 PM (IST)

ਨਵੀਂ ਦਿੱਲੀ — ਇੰਡੀਅਨ ਫਾਰਮਰਜ਼ ਕੋ-ਆਪਰੇਟਿਵ ਲਿਮਟਿਡ(ਇਫਕੋ) ਨੇ ਫੂਡ ਪ੍ਰੋਸੈਸਿੰਗ ਵੱਲ ਕਦਮ ਵਧਾਏ ਹਨ। ਉਸਦੇ ਪੰਜਾਬ 'ਚ ਗ੍ਰੀਨ ਫੀਲਡ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਅਤੇ ਵਿਕਾਸ ਕੇਂਦਰ ਜ਼ਰੀਏ 5000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਸਪੇਨ ਦੀ ਕੰਪਨੀ ਕਾਂਗੇਲੈਡੋਸ ਡੀ ਨਵਾਰਾ ਸਬਜ਼ੀਆਂ, ਫਲਾਂ, ਜੜੀਆਂ-ਬੂਟੀਆਂ ਅਤੇ ਹੋਰ ਪਕਵਾਨ ਨਾਲ ਜੁੜਿਆ ਕਾਰੋਬਾਰ ਕਰਦੀ ਹੈ। ਇਹ ਕੰਪਨੀ ਗ੍ਰੀਨ ਫੀਲਡ ਫੂਡ ਪ੍ਰੋਸੈਸਿੰਗ ਇਕਾਈ ਦੀ ਸਥਾਪਨਾ ਲਈ ਪੰਜਾਬ ਦੇ ਲੁਧਿਆਣਾ ਜ਼ਿਲੇ 'ਚ 325 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪ੍ਰੋਜੈਕਟ ਲਈ ਭੂਮੀ ਦੀ ਪਛਾਣ ਕਰ ਲਈ ਗਈ ਹੈ। ਦਸੰਬਰ ਤੱਕ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਫਕੋ ਦੇ ਮੈਨੇਜਿੰਗ ਡਾਇਰੈਕਟਰ ਡਾ. ਉਦੈ ਸ਼ੰਕਰ ਅਵਸਥੀ ਨੇ ਕਿਹਾ ਕਿ ਖੁਰਾਕ ਪ੍ਰੋਸੈਸਿੰਗ ਦੇ ਇਸ ਨਵੇਂ ਖੇਤਰ 'ਚ ਕਦਮ ਰੱਖਦੇ ਹੋਏ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਸੈਸਿੰਗ ਯੂਨਿਟ ਲਈ ਸਿੱਧੇ ਕਿਸਾਨਾਂ ਤੋਂ ਉਤਪਾਦ ਲੈ ਕੇ ਉਨ੍ਹਾਂ ਦੀ ਆਮਦਨ 'ਚ ਵਾਧਾ ਕਰਨਾ ਸੰਸਥਾ ਦਾ ਉਦੇਸ਼ ਹੈ।
ਉਦੈ ਸ਼ੰਕਰ ਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਦੇ ਯੂਨਿਟ 'ਚ ਉਤਰਨ ਨਾਲ ਕਿਸਾਨਾਂ ਨੂੰ ਆਲੂ, ਮਟਰ ਸਮੇਤ ਹੋਰ ਸਬਜ਼ੀਆਂ ਦੀ ਵਿਕਰੀ 'ਚ ਸਹਾਇਤਾ ਮਿਲੇਗੀ। ਇਫਕੋ ਫੂਡ ਪ੍ਰੋਸੈਸਿੰਗ ਨੂੰ ਪੂਰੇ ਦੇਸ਼ ਵਿਚ ਲੈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਜੈਕਟ ਕਾਰਨ ਪੰਜਾਬ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ 5,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ।