ਸ਼੍ਰੀਨਗਰ : ਵਿਸਤਾਰਾ ਦੀ ਯਾਤਰੀਆਂ ਨੂੰ ਰਾਹਤ, ਟਿਕਟ ਕੈਂਸਲ ’ਤੇ ਨਹੀਂ ਲੱਗੇਗਾ ਚਾਰਜ
Tuesday, Sep 17, 2019 - 12:16 PM (IST)

ਨਵੀਂ ਦਿਲੀ — ਜੇਕਰ ਤੁਸੀਂ ਹਵਾਈ ਟਿਕਟ ਬੁੱਕ ਕਰਵਾਇਆ ਹੋਇਆ ਹੈ ਪਰ ਅਜੇ ਸਫਰ ਨਹੀਂ ਕਰਨਾ ਚਾਹੁੰਦੇ ਤਾਂ ਵਿਸਤਾਰਾ ਏਅਰਲਾਈਨ ਤੁਹਾਨੂੰ ਰਾਹਤ ਦੇ ਸਕਦੀ ਹੈ। ਸੁਰੱਖਿਆ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਵੀ ਯਾਤਰੀਆਂ ਨੇ 5 ਅਗਸਤ ਤੋਂ ਪਹਿਲਾਂ ਸ਼੍ਰੀਨਗਰ ਹਵਾਈ ਅੱਡੇ ਤੋਂ ਜਾਂ ਸ਼੍ਰੀਨਗਰ ਹਵਾਈ ਅੱਡੇ ਲਈ 20 ਸਤੰਬਰ ਤੱਕ ਟਿਕਟ ਬੁੱਕ ਕਰਵਾਈ ਹੋਈ ਹੈ ਉਹ ਆਪਣਾ ਟਿਕਟ ਕੈਂਸਲ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ।
ਕੰਪਨੀ ਅਨੁਸਾਰ ਅਜਿਹੇ ਯਾਤਰੀਆਂ ਕੋਲੋਂ ਕਿਸੇ ਤਰ੍ਹਾਂ ਦੀ ਕੈਂਸਿਲੇਸ਼ਨ ਫੀਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਜਿਹੜੇ ਯਾਤਰੀਆਂ ਨੇ 05 ਅਗਸਤ ਦੇ ਬਾਅਦ ਟਿਕਟ ਬੁੱਕ ਕਰਵਾਈ ਹੈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਜਾਵੇਗੀ।
ਕੰਪਨੀ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਏਅਰਲਾਈਂਸ ਵਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ’ਚ ਕਿਹਾ ਗਿਆ ਹੈ ਕਿ ਗਾਹਕ ਫੋਨ ਨੰਬਰ +919289228888 ’ਤੇ ਫੋਨ ਕਰਕੇ ਕਦੇ ਵੀ ਫਲਾਈਟ ਕੈਂਸਲ ਕਰਵਾ ਸਕਦੇ ਹਨ। ਇਹ ਹੈਲਪਲਾਈਨ ਨੰਬਰ ਹਫਤੇ ਦੇ 7 ਦਿਨ ਅਤੇ 7 ਦਿਨਾਂ ਦੇ 24 ਘੰਟੇ ਕੰਮ ਕਰਦਾ ਹੈ। ਕੰਪਨੀ ਨੇ ਅਜਿਹੇ ਯਾਤਰੀਆਂ ਨੂੰ ਵੀ ਸਹੂਲਤ ਦਿੱਤੀ ਹੈ ਜਿਹੜੇ ਆਪਣੀ ਯਾਤਰਾ ਦੀ ਤਾਰੀਖ ਨੂੰ ਅੱਗੇ ਵਧਾਉਂਦੇ ਹਨ ਉਨ੍ਹਾਂ ਕੋਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਵਾਧੂ ਕੈਂਸਲੇਸ਼ਨ ਚਾਰਜ ਨਹੀਂ ਲਿਆ ਜਾਵੇਗਾ।