ਇਸਪਾਤ ਖੇਤਰ ''ਚ ਨੌਕਰੀਆਂ ਦੀ ਬਹਾਰ

Tuesday, Aug 01, 2017 - 12:51 AM (IST)

ਇਸਪਾਤ ਖੇਤਰ ''ਚ ਨੌਕਰੀਆਂ ਦੀ ਬਹਾਰ

ਨਵੀਂ ਦਿੱਲੀ-ਇਸਪਾਤ ਮੰਤਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਸਾਲ 2030-31 ਤੱਕ ਦੇਸ਼ 'ਚ ਇਸਪਾਤ ਦਾ ਉਤਪਾਦਨ ਵਧ ਕੇ 30 ਕਰੋੜ ਟਨ ਪ੍ਰਤੀ ਸਾਲ 'ਤੇ ਪਹੁੰਚ ਜਾਵੇਗਾ ਅਤੇ ਇਸ ਖੇਤਰ 'ਚ 11 ਲੱਖ ਨਵੇਂ ਰੋਜ਼ਗਾਰ ਦੇ ਸਿੱਧੇ ਮੌਕੇ ਪੈਦਾ ਹੋਣਗੇ। ਯਾਨੀ ਕਿ ਹੁਣ ਇਸਪਾਤ ਖੇਤਰ 'ਚ ਨੌਕਰੀਆਂ ਦੀ ਬਹਾਰ ਆਵੇਗੀ।
 ਸ਼੍ਰੀ ਸਿੰਘ ਨੇ ਅੱਜ ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ ਕਿ ਸਰਕਾਰ ਨੇ 3 ਮਹੀਨੇ ਪਹਿਲਾਂ ਨਵੀਂ ਇਸਪਾਤ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਸਾਲ 2030-31 ਤੱਕ ਦੇਸ਼ 'ਚ ਸਾਲਾਨਾ ਇਸਪਾਤ ਉਤਪਾਦਨ ਵਧੇਗਾ ਅਤੇ ਇਸ ਖੇਤਰ 'ਚ ਸਿੱਧਾ ਰੋਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਪ੍ਰਤੱਖ ਰੂਪ ਨਾਲ ਵੀ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ।


Related News