ਹੋਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ''ਚ ਬਹਾਰ, ਸੈਂਸੈਕਸ ਇਕ ਵਾਰ ਫਿਰ 60000 ਦੇ ਪਾਰ

Monday, Mar 06, 2023 - 02:15 PM (IST)

ਹੋਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ''ਚ ਬਹਾਰ, ਸੈਂਸੈਕਸ ਇਕ ਵਾਰ ਫਿਰ 60000 ਦੇ ਪਾਰ

ਨਵੀਂ ਦਿੱਲੀ — ਹੋਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲਿਆ। ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ 8 ਕੰਪਨੀਆਂ ਵਿੱਚ ਅੱਪਰ ਸਰਕਟ ਦਾ ਅਸਰ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਦੋਵਾਂ ਉੱਤੇ ਦੇਖਿਆ ਗਿਆ। ਮੌਜੂਦਾ ਸਮੇਂ 'ਚ ਸੈਂਸੈਕਸ 580 ਅੰਕਾਂ ਦੇ ਵਾਧੇ ਨਾਲ 60,389 'ਤੇ ਅਤੇ ਨਿਫਟੀ 161 ਅੰਕਾਂ ਦੇ ਵਾਧੇ ਨਾਲ 17,755.60 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਐਚਸੀਐਲ ਟੈਕਨਾਲੋਜੀਜ਼,  ਅਡਾਨੀ ਐਂਟਰਪ੍ਰਾਈਜਿਜ਼ 

ਅਡਾਨੀ ਸਟਾਕਸ ਵਿੱਚ ਲੱਗਾ ਅੱਪਰ ਸਰਕਟ 

ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦਾ ਮੁੱਖ ਕਾਰਨ ਅਡਾਨੀ ਗਰੁੱਪ ਦੀਆਂ 8 ਕੰਪਨੀਆਂ 'ਚ ਅੱਪਰ ਸਰਕਟ ਹੈ। ਹਿੰਡਨਬਰਗ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸਮੂਹ ਕੰਪਨੀਆਂ ਸ਼ੇਅਰ ਬਾਜ਼ਾਰ 'ਚ ਵਿਕਰੀ ਦਾ ਸਾਹਮਣਾ ਕਰ ਰਹੀਆਂ ਸਨ। ਇਸ ਕਾਰਨ ਲਗਭਗ ਸਾਰਿਆਂ ਦੇ ਸ਼ੇਅਰਾਂ ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ।

ਹਾਲਾਂਕਿ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਰੁੱਪ ਦੀਆਂ ਸੀਮਿੰਟ ਕੰਪਨੀਆਂ ਨੂੰ ਛੱਡ ਕੇ ਬਾਕੀ 8 ਕੰਪਨੀਆਂ ਦੇ ਸ਼ੇਅਰਾਂ ਵਿਚ ਅੱਪਰ ਸਰਕਟ ਲੱਗ ਗਿਆ। ਇਨ੍ਹਾਂ ਵਿੱਚ ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਪੋਰਟਸ, ਅਡਾਨੀ ਗ੍ਰੀਨ, ਅਡਾਨੀ ਪਾਵਰ, ਅਡਾਨੀ ਟਰਾਂਸਮਿਸ਼ਨ, ਅਡਾਨੀ ਟੋਟਲ ਗੈਸ, ਅਡਾਨੀ ਵਿਲਮਾਰ ਅਤੇ ਐਨ.ਡੀ.ਟੀ.ਵੀ. ਸ਼ਾਮਲ ਹਨ।

ਏਸ਼ੀਆਈ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲੀ ਤੇਜ਼ੀ 

ਭਾਰਤ ਹੀ ਨਹੀਂ ਸੋਮਵਾਰ ਨੂੰ ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਹਾਂਗਕਾਂਗ ਅਤੇ ਜਾਪਾਨ ਦੇ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਦੂਜੇ ਪਾਸੇ ਸ਼ੁੱਕਰਵਾਰ ਨੂੰ ਯੂਰਪ ਅਤੇ ਅਮਰੀਕਾ ਦੇ ਸ਼ੇਅਰ ਬਾਜ਼ਾਰ ਵੀ ਵਾਧੇ ਦੇ ਨਾਲ ਬੰਦ ਹੋਏ। ਬਾਜ਼ਾਰਾਂ ਦੀ ਇਹ ਪ੍ਰਤੀਕਿਰਿਆ ਮਹਿੰਗਾਈ 'ਚ ਆਈ ਨਰਮੀ ਦੇ ਮੱਦੇਨਜ਼ਰ ਮਿਲੀ ਹੈ।

HDFC ਸਕਿਓਰਿਟੀਜ਼ ਦੇ ਰਿਟੇਲ ਰਿਸਰਚ ਦੇ ਮੁਖੀ ਦੀਪਕ ਜਾਸਾਨੀ ਦਾ ਕਹਿਣਾ ਹੈ ਕਿ ਏਸ਼ੀਆਈ, ਯੂਰਪੀ ਅਤੇ ਅਮਰੀਕੀ ਬਾਜ਼ਾਰਾਂ ਦੀ ਤਰ੍ਹਾਂ ਭਾਰਤੀ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਬਾਜ਼ਾਰ ਮਾਹਿਰਾਂ ਮੁਤਾਬਕ ਇਸ ਹਫ਼ਤੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਹੈ। ਅਜਿਹੇ 'ਚ 7 ਮਾਰਚ ਨੂੰ ਸ਼ੇਅਰ ਬਾਜ਼ਾਰ 'ਚ ਛੁੱਟੀ ਹੈ ਅਤੇ ਇਸ ਲਈ ਸੋਮਵਾਰ ਨੂੰ ਬਾਜ਼ਾਰ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ 'ਚ ਤੇਜ਼ੀ ਦਾ ਇਹ ਵੀ ਇਕ ਕਾਰਨ ਹੈ।

ਮਾਰਚ ਵਿੱਚ ਸਟਾਕ ਮਾਰਕੀਟ ਵਿੱਚ ਤੇਜ਼ੀ

ਮਾਰਚ ਮਹੀਨੇ 'ਚ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਆਇਆ ਹੈ। ਪਿਛਲੇ 5 ਦਿਨਾਂ 'ਚ ਸੈਂਸੈਕਸ 'ਚ 1,100 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਦੂਜੇ ਪਾਸੇ NSE ਨਿਫਟੀ 'ਚ 375 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਵੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਝਾਨ ਰਿਹਾ। ਸੈਂਸੈਕਸ 900 ਅੰਕ ਅਤੇ ਨਿਫਟੀ 272 ਅੰਕ ਦੇ ਨੇੜੇ ਹੈ

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


 


author

Harinder Kaur

Content Editor

Related News