ਸ਼ਿਰਡੀ ਅਤੇ ਦਿੱਲੀ ਦੇ ਵਿਚਾਲੇ 1 ਅਕਤੂਬਰ ਤੋਂ ਉਡਾਣ ਸ਼ੁਰੂ ਕਰੇਗੀ ਸਪਾਈਸਜੈੱਟ
Thursday, Sep 27, 2018 - 12:23 AM (IST)

ਨਵੀਂ ਦਿੱਲੀ— ਜਹਾਜ਼ ਸੇਵਾ ਕੰਪਨੀ ਸਪਾਇਸਜੈੱਟ 01 ਅਕਤੂਬਰ ਤੋਂ ਸ਼ਿਰਡੀ ਅਤੇ ਦਿੱਲੀ ਦੇ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਕਰੇਗੀ। ਇਸ ਮਾਰਗ 'ਤੇ ਉਡਾਣ ਸ਼ੁਰੂ ਕਰਨ ਵਾਲੀ ਇਹ ਪਹਿਲੀ ਕੰਪਨੀ ਹੋਵੇਗੀ।
ਸਪਾਈਸਜੈੱਟ ਨੇ ਅੱਜ ਬੁੱਧਵਾਰ ਨੂੰ ਦੱਸਿਆ ਕਿ ਹਰ ਦਿਨ ਸ਼ਿਰਡੀ ਦੇ ਸਾਈ ਬਾਬਾ ਮੰਦਰ 'ਚ 60 ਹਜ਼ਾਰ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਮੁੰਬਈ ਅਤੇ ਕਾਨਪੁਰ ਦੇ ਵਿਚਾਲੇ 08 ਅਕਤੂਬਰ ਤੋਂ ਨਵੀਂ ਦੈਨਿਕ ਉਡਾਣ, ਮੁੰਬਈ ਅਤੇ ਜੈਸਲਮੇਰ ਵਿਚਾਲੇ 29 ਅਕਤੂਬਰ ਤੋਂ ਪਹਿਲਾਂ ਸਿੱਧੀ ਉਡਾਣ ਅਤੇ ਮੁੰਬਈ ਅਤੇ ਕੋਲਕਾਤਾ ਦੇ ਵਿਚਾਲੇ 01 ਨਵੰਬਰ ਤੋਂ ਤੀਜੀ ਸਿੱਧੀ ਉਡਾਣ ਸ਼ੁਰੂ ਕਰੇਗੀ। ਇਨ੍ਹਾਂ ਚਾਰਾਂ ਮਾਰਗਾਂ 'ਤੇ ਕੰਪਨੀ ਬੋਇੰਗ 737 ਜਹਾਜ਼ਾਂ ਦਾ ਪਰਿਚਾਲਨ ਕਰੇਗੀ। ਹੁਣ ਮੁੰਬਈ ਤੋਂ ਸੜਕ ਦੇ ਰਸਤੇ ਸ਼ਿਰੜੀ ਪਹੁੰਚਣ 'ਚ 5 ਘੰਟੇ ਅਤੇ ਔਰੰਗਾਬਾਦ ਏਅਰਪੋਰਟ ਤੋਂ ਸ਼ਿਰਡੀ ਪਹੁੰਚਣ 'ਚ 3 ਘੰਟੇ ਦਾ ਸਮਾਂ ਲੱਗਦਾ ਹੈ।