Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

Saturday, Mar 27, 2021 - 06:37 PM (IST)

ਨਵੀਂ ਦਿੱਲੀ - ਬਜਟ ਏਅਰ ਲਾਈਨ ਕੰਪਨੀ ਸਪਾਈਸਜੈੱਟ ਨੇ ਘੋਸ਼ਣਾ ਕੀਤੀ ਹੈ ਕਿ ਜੇ ਯਾਤਰੀ ਰਵਾਨਗੀ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਕੰਪਨੀ ਉਨ੍ਹਾਂ ਨੂੰ ਪੂਰਾ ਰਿਫੰਡ ਦੇਵੇਗੀ। ਹਾਲਾਂਕਿ ਇਸਦੇ ਲਈ ਯਾਤਰੀਆਂ ਨੂੰ ਆਰਟੀ-ਪੀਸੀਆਰ(RT-PCR) ਟੈਸਟ ਨੂੰ ਸਪਾਈਸਹੈਲਥ.ਕਾੱਮ(SpiceHealth.com) ਨਾਲ ਬੁੱਕ ਕਰਾਉਣਾ ਹੋਵੇਗਾ। 

ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ

ਸਹੂਲਤ ਲੈਣ ਲਈ ਕਰਨਾ ਹੋਵੇਗਾ ਇਹ ਕੰਮ

ਇਹ ਸਹੂਲਤ ਇਸ ਸਮੇਂ ਸਿਰਫ ਦਿੱਲੀ, ਗੁਰੂਗ੍ਰਾਮ ਅਤੇ ਮੁੰਬਈ ਵਿਚ ਉਪਲਬਧ ਹੈ ਅਤੇ ਯਾਤਰੀ ਨਮੂਨੇ ਦੇ ਘਰੇਲੂ ਸੰਗ੍ਰਹਿ(Home Collection) ਵਿਕਲਪ ਦੀ ਚੋਣ ਵੀ ਕਰ ਸਕਦੇ ਹਨ। 

ਕੰਪਨੀ ਦੇ ਰਹੀ ਹੈ ਕਰੋਨਾ ਟੈਸਟ ਦੀ ਸਹੂਲਤ

ਸਪਾਈਸ ਹੈਲਥ ਦੇਸ਼ ਦਾ ਸਭ ਤੋਂ ਸਸਤਾ ਆਰਟੀ-ਪੀਸੀਆਰ ਟੈਸਟ ਸਿਰਫ 299 ਰੁਪਏ ਵਿਚ ਦੀ ਪੇਸ਼ ਕਰ ਰਹੀ ਹੈ। ਇਸ ਦੀ ਬਾਜ਼ਾਰ ਵਿਚ ਮੌਜੂਦਾ ਕੀਮਤ 850 ਰੁਪਏ ਹੈ। ਇਹ ਨਹੀਂ ਹੈ ਕਿ ਸਿਰਫ ਸਪਾਈਸ ਜੈੱਟ ਦੇ ਯਾਤਰੀ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਸਪਾਈਸ ਜੈੱਟ ਦੀ ਇਸ ਸਹੂਲਤ ਦਾ ਲਾਭ ਕੋਈ ਵੀ ਵਿਅਕਤੀ ਲੈ ਸਕਦਾ ਹੈ, ਪਰ ਇਸ ਦੇ ਲਈ ਉਨ੍ਹਾਂ ਨੂੰ 499 ਰੁਪਏ ਦੇਣੇ ਪੈਣਗੇ। ਭਾਵ ਸਪਾਈਸ ਜੈਟ ਦੀ ਟਿਕਟ ਬੁੱਕ ਨਾ ਕਰਵਾਉਣ ਵਾਲੇ ਵਿਅਕਤੀਆਂ ਲਈ ਕੋਵਿਡ-19 ਟੈਸਟ ਦੀ ਕੀਮਤ 499 ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ

ਨਵੰਬਰ 2020 ਤੋਂ ਸਪਾਈਸਜੈੱਟ ਦੇ ਰਹੀ ਹੈ ਇਹ ਸਹੂਲਤ

ਸਪਾਈਸ ਹੈਲਥ ਇੱਕ ਹੈਲਥਕੇਅਰ ਕੰਪਨੀ ਹੈ ਜੋ ਸਪਾਈਸ ਜੇਟ ਦੇ ਪ੍ਰਮੋਟਰ ਅਜੈ ਸਿੰਘ ਅਤੇ ਅਵਨੀ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਹੈ। ਕੰਪਨੀ ਵਲੋਂ ਨਵੰਬਰ 2020 ਤੋਂ ਆਰਟੀ-ਪੀਸੀਆਰ ਟੈਸਟ ਦੀ ਸਹੂਲਤ ਦਿੱਤੀ ਜਾ ਰਹੀ ਹੈ। 25 ਮਾਰਚ ਨੂੰ ਸਪਾਈਸ ਹੈਲਥ ਨੇ ਕੇਰਲ ਵਿਚ ਇੱਕ ਮੋਬਾਈਲ COVID-19 ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਸੀ ਇਹ ਸੇਵਾ ਹੁਣ ਮਹਾਰਾਸ਼ਟਰ, ਹਰਿਆਣਾ, ਉਤਰਾਖੰਡ ਅਤੇ ਮਹਾਰਾਸ਼ਟਰ ਸਮੇਤ ਪੰਜ ਸੂਬਿਆਂ ਵਿਚ ਉਪਲਬਧ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਸਰਕਾਰ ਨੂੰ ਮੋਟੀ ਕਮਾਈ, ਟੈਕਸ ਕਲੈਕਸ਼ਨ ’ਚ ਹੋਇਆ 300 ਫੀਸਦੀ ਦਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News