Spicejet ਦੇ ਯਾਤਰੀ ਹੁਣ ਕਿਸ਼ਤਾਂ 'ਚ ਕਰ ਸਕਣਗੇ ਟਿਕਟਾਂ ਦਾ ਭੁਗਤਾਨ, ਜਾਣੋ ਕੀ ਹੈ ਸਕੀਮ

11/08/2021 6:01:25 PM

ਨਵੀਂ ਦਿੱਲੀ : ਘਰੇਲੂ ਨਿੱਜੀ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਸੋਮਵਾਰ ਨੂੰ ਇਕ ਨਵੀਂ ਸਕੀਮ ਲਾਂਚ ਕੀਤੀ ਹੈ, ਜਿਸ ਦੇ ਤਹਿਤ ਯਾਤਰੀ ਟਿਕਟਾਂ ਦਾ ਭੁਗਤਾਨ ਤਿੰਨ, ਛੇ ਜਾਂ 12 ਕਿਸ਼ਤਾਂ 'ਚ ਕਰ ਸਕਣਗੇ। ਏਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਸ਼ੁਰੂਆਤੀ ਪੇਸ਼ਕਸ਼ ਦੇ ਤਹਿਤ, ਗਾਹਕ ਬਿਨਾਂ ਕਿਸੇ ਵਾਧੂ ਕੀਮਤ (ਬਿਨਾਂ ਵਿਆਜ) ਦੇ ਤਿੰਨ ਮਹੀਨਿਆਂ ਦੀ EMI ਦਾ ਵਿਕਲਪ ਪ੍ਰਾਪਤ ਕਰਨ ਦੇ ਯੋਗ ਹੋਣਗੇ।"

ਕੰਪਨੀ ਨੇ ਕਿਹਾ ਕਿ ਈਐਮਆਈ ਸਕੀਮ ਦਾ ਲਾਭ ਲੈਣ ਲਈ, ਯਾਤਰੀਆਂ ਨੂੰ ਪੈਨ ਨੰਬਰ, ਆਧਾਰ ਨੰਬਰ ਜਾਂ ਵੀਆਈਡੀ ਵਰਗੇ ਬੁਨਿਆਦੀ ਵੇਰਵੇ ਪ੍ਰਦਾਨ ਕਰਨੇ ਪੈਣਗੇ ਅਤੇ ਪਾਸਵਰਡ ਨਾਲ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਗਾਹਕਾਂ ਨੂੰ ਆਪਣੀ UPI ID ਤੋਂ ਪਹਿਲੀ EMI ਦਾ ਭੁਗਤਾਨ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਦੀਆਂ EMIs ਉਸੇ UPI ID ਤੋਂ ਕੱਟ ਲਈਆਂ ਜਾਣਗੀਆਂ।

ਸਪਾਈਸਜੈੱਟ ਨੇ ਕਿਹਾ ਕਿ ਯਾਤਰੀਆਂ ਨੂੰ EMI ਸਕੀਮ ਦਾ ਲਾਭ ਲੈਣ ਲਈ ਕੋਈ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਵੇਰਵੇ ਦੇਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : 'ਕੀ ਮੈਨੂੰ ਟੇਸਲਾ ਸਟਾਕ ਦਾ 10 ਫ਼ੀਸਦੀ ਵੇਚਣਾ ਚਾਹੀਦਾ ਹੈ', ਜਾਣੋ ਏਲਨ ਮਸਕ ਨੇ ਕਿਉਂ ਪੁੱਛਿਆ ਇਹ ਸਵਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News