ਸਪਾਈਸ ਜੈੱਟ ਨੇ ਦਿੱਤਾ ਰਿਪਬਲਿਕ ਡੇ ''ਤੇ ਆਫਰ, 769 ''ਚ ਹਵਾਈ ਸਫਰ
Monday, Jan 22, 2018 - 03:03 PM (IST)

ਨਵੀਂ ਦਿੱਲੀ—ਗਣਤੰਤਰ ਦਿਵਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਸਪਾਈਸ ਜੈੱਟ ਆਪਣੇ ਯਾਤਰੀਆਂ ਲਈ ਡਿਸਕਾਉਂਟ ਆਫਰ ਲੈ ਕੇ ਆਇਆ ਹੈ। ਸਪਾਈਸ ਜੈੱਟ 'ਗ੍ਰੇਟ ਰਿਪਬਲਿਕ ਡੇ ਸੈਲ' ਦੇ ਨਾਮ ਇਹ ਆਫਰ ਲੈ ਕੇ ਆਇਆ ਹੈ, ਜਿਸਦੇ ਤਹਿਤ ਡਮੇਸਟਿਕ ਰੂਟਸ 'ਤੇ ਫਲਾਈਟ ਦਾ ਸ਼ੁਰੂਆਤੀ ਕਿਰਾਇਆ 769 ਰੁਪਏ ਅਤੇ ਇੰਟਰਨੈਸ਼ਨਲ ਰੂਟਸ ਦੇ ਲਈ ਇਹ ਕੀਮਤ 2469 ਰੁਪਏ ਤੈਅ ਕੀਤੀ ਗਈ ਹੈ। ਏਅਰਲਾਈਨ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਸੈੱਲ ਪੀਰੀਅਡ 22 ਤੋਂ 25 ਜਨਵਰੀ ਹੈ ਜਦਕਿ ਟ੍ਰੈਵਲ ਪੀਰੀਅਡ 12 ਦਸੰਬਰ ਤੱਕ ਹੈ।
ਡਮੇਸਟਿਕ ਯਾਤਰੀਆਂ ਨੂੰ ਸਰਵਿਸ ਦੇਣ ਦੇ ਲਿਹਾਜ ਨਾਲ ਸਪਾਈਜ ਜੈੱਟ ਇੰਡੀਆ ਦੀ ਤੀਸਰੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ। ਏਅਰਲਾਈਨ ਨੇ ਆਪਣੇ ਬਿਆਨ 'ਚ ਕਿਹਾ ਕਿ ਕਸਟਮਰ ਇਸ ਆਫਰ ਦਾ ਫਾਇਦਾ ਸਪਾਈਸ ਜੈੱਟ ਦੀ ਮੋਬਾਈਲ ਐਪ ਦੇ ਜਰੀਏ ਵੀ ਉਠਾ ਸਕਦੇ ਹਨ। ਇਸਦੇ ਤਹਿਤ ਪ੍ਰੋਮੋ ਕੋਡ rep69 ਹੈ। ਇਹ ਆਫਰ ਇਕ ਪਾਸੇ ਯਾਤਰਾ ਦੇ ਲਈ ਲਾਗੂ ਹੋਵੇਗਾ। ਇਸਦੇ ਤਹਿਤ ਇਸ ਆਫਰ ਨੂੰ ਕਿਸੇ ਹੋਰ ਆਫਰ ਦੇ ਨਾਲ ਨਹੀਂ ਜੋੜਿਆਂ ਜਾ ਸਕਦਾ, ਨਾਲ ਹੀ ਗਰੁੱਪ ਬੁਕਿੰਗ 'ਤੇ ਇਹ ਆਫਰ ਲਾਗੂ ਨਹੀਂ ਹੋਵੇਗਾ।
ਇਹ ਆਫਰ ਸੀਮਿਤ ਸਮੇÎਂ ਦੇ ਲਈ ਹੈ, ਜੋ ਪਹਿਲਾਂ ਆਓ, ਪਹਿਲਾਂ ਪਾਓ ਦੀ ਤਰਜ 'ਤੇ ਮਿਲੇਗਾ। ਵੈੱਬਸਾਈਟ 'ਤੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਫਲਾਈਟ, ਏਅਰਲਾਈਨ ਦੀ ਵੈੱਬਸਾਈਟ, ਮੋਬਾਇਲ ਐਪ, ਟਰੈਵਲ ਪੋਰਟਲ ਅਤੇ ਬੁਕਿੰਗ ਏਜੈਂਟ ਦੇ ਜਰੀਏ ਵੀ ਬੁੱਕ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਮੋਬਾਈਲ ਐਪ ਦੇ ਜਰੀਏ ਟਿਕਟ ਬੁੱਕ ਕਰਨ 'ਤੇ ਅਡੀਸ਼ਨਲ ਡਿਸਕਾਉਂਟ ਵੀ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਵੀ ਕੁਝ ਰੂਟਸ ਦੇ ਯਾਤਰੀਆਂ ਲਈ ਡਿਸਕਾਉਂਟ ਆਫਰ ਲੈ ਕੇ ਆਈ ਸੀ।