ਵਿੱਤੀ ਸੰਕਟ ''ਚੋਂ ਲੰਘ ਰਹੀ ਸਪਾਈਸਜੈੱਟ ਨੇ NSE ''ਤੇ ਸ਼ੇਅਰ ਲਿਸਟਿੰਗ ਦਾ ਕੀਤਾ ਐਲਾਨ
Monday, Dec 11, 2023 - 12:43 PM (IST)
ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਕੰਪਨੀ ਸਪਾਈਸਜੈੱਟ ਛੇਤੀ ਹੀ ਨੈਸ਼ਨਲ ਸਟਾਕ ਐਕਸਚੇਂਜ 'ਤੇ ਆਪਣੀ ਪ੍ਰਤੀਭੂਤੀਆਂ ਨੂੰ ਸੂਚੀਬੱਧ ਕਰਨ ਜਾ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਵਿੱਤੀ ਸੰਕਟ 'ਚੋਂ ਲੰਘ ਰਹੀ ਕੰਪਨੀ ਦੇ ਸ਼ੇਅਰ ਬੀਐੱਸਈ 'ਤੇ ਸਵੇਰ ਦੇ ਕਾਰੋਬਾਰ 'ਚ ਅੱਠ ਫ਼ੀਸਦੀ ਤੋਂ ਵੱਧ ਚੜ੍ਹ ਗਏ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਏਅਰਲਾਈਨ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਨਿਵੇਸ਼ਕਾਂ ਤੱਕ ਪਹੁੰਚ ਵਧਾਉਣ ਲਈ "ਕੰਪਨੀ ਛੇਤੀ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ 'ਤੇ ਆਪਣੀਆਂ ਪ੍ਰਤੀਭੂਤੀਆਂ ਨੂੰ ਸੂਚੀਬੱਧ ਕਰੇਗੀ।" ਕੰਪਨੀਆਂ ਨੂੰ NSE 'ਤੇ ਸੂਚੀਬੱਧ ਹੋਣ ਲਈ ਵਿੱਤ ਮਾਪਦੰਡਾਂ ਸਮੇਤ ਕਈ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ। ਸਪਾਈਸਜੈੱਟ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ, ਜਿਸ ਵਿੱਚ ਜਹਾਜ਼ ਕਿਰਾਏ 'ਤੇ ਦੇਣ ਵਾਲੇ ਮੁੱਦਿਆਂ ਸਮੇਤ, ਅਤੇ ਫੰਡ ਇਕੱਠਾ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰ ਰਿਹਾ ਹੈ। ਏਅਰਲਾਈਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਤਰਜੀਹੀ ਆਧਾਰ 'ਤੇ ਫੰਡ ਜੁਟਾਉਣ ਦੇ ਵੱਖ-ਵੱਖ ਵਿਕਲਪਾਂ 'ਤੇ ਉਸ ਦੇ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8