ਤਿਉਹਾਰਾਂ ਮੌਕੇ 16 ਫ਼ੀਸਦੀ ਵਧ ਕੇ 18,898 ਰੁਪਏ ''ਤੇ ਪੁੱਜਾ ਪ੍ਰਤੀ ਕ੍ਰੈਡਿਟ ਕਾਰਡ ਦਾ ਖ਼ਰਚ

Friday, Nov 24, 2023 - 01:21 PM (IST)

ਤਿਉਹਾਰਾਂ ਮੌਕੇ 16 ਫ਼ੀਸਦੀ ਵਧ ਕੇ 18,898 ਰੁਪਏ ''ਤੇ ਪੁੱਜਾ ਪ੍ਰਤੀ ਕ੍ਰੈਡਿਟ ਕਾਰਡ ਦਾ ਖ਼ਰਚ

ਬਿਜ਼ਨੈੱਸ ਡੈਸਕ : ਅੱਜ ਦੇ ਸਮੇਂ 'ਚ ਕ੍ਰੈਡਿਟ ਕਾਰਡਾਂ ਦੇ ਇਸਤੇਮਾਲ ਦਾ ਰੁਝਾਨ ਦਿਨੋ-ਦਿਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇੱਕ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਅਕਤੂਬਰ ਦੇ ਮਹੀਨੇ ਕ੍ਰੈਡਿਟ ਕਾਰਡ ਦਾ ਖ਼ਰਚਾ ਸਾਲ-ਦਰ-ਸਾਲ 38.3 ਫ਼ੀਸਦੀ ਵਧ ਕੇ 1.8 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਹੈ। ਤਿਉਹਾਰੀ ਸੀਜ਼ਨ ਦੇ ਮੌਕੇ ਲੋਕਾਂ ਵਲੋਂ ਜ਼ਬਰਦਸਤ ਖ਼ਰਚ ਕੀਤਾ ਗਿਆ ਸੀ, ਜਿਸ ਕਾਰਨ ਕ੍ਰੈਡਿਟ ਕਾਰਡ ਲੈਣ-ਦੇਣ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸੇ ਕਰਕੇ ਅਕਤੂਬਰ ਵਿੱਚ ਹੋਇਆ 38.3 ਫ਼ੀਸਦੀ ਸਾਲ ਦਰ ਸਾਲ ਦਾ ਵਾਧਾ ਨੌਂ ਮਹੀਨਿਆਂ ਵਿੱਚ ਸਭ ਤੋਂ ਵੱਧ ਸੀ।

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਸੂਤਰਾਂ ਅਨੁਸਾਰ ਜੇਕਰ ਅਸੀਂ ਮਹੀਨੇ ਦਰ ਮਹੀਨੇ ਖ਼ਰਚ ਹੋਣ ਵਾਲੀ ਸਥਿਤੀ 'ਤੇ ਇਕ ਨਜ਼ਰ ਮਾਰੀਏ ਤਾਂ ਇਸ 'ਚ 25.4 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਦੋ ਸਾਲਾਂ ਵਿੱਚ ਸਭ ਤੋਂ ਵੱਧ ਹੈ। ਅਕਤੂਬਰ 'ਚ ਪ੍ਰਤੀ ਕਾਰਡ ਖ਼ਰਚ ਲਗਭਗ 16 ਫ਼ੀਸਦੀ ਵਧ ਕੇ 18,898 ਰੁਪਏ 'ਤੇ ਪਹੁੰਚ ਗਿਆ। ਇਹ ਮਹੀਨਾ-ਦਰ-ਮਹੀਨਾ 23.2 ਫ਼ੀਸਦੀ ਵਧਿਆ ਹੈ। ਇਸੇ ਤਰ੍ਹਾਂ, 30 ਸਤੰਬਰ ਨੂੰ ਕਾਰਡਾਂ ਦੀ ਕੁੱਲ ਗਿਣਤੀ 93.02 ਮਿਲੀਅਨ ਤੋਂ ਵੱਧ ਕੇ 31 ਅਕਤੂਬਰ ਨੂੰ 94.7 ਮਿਲੀਅਨ ਹੋ ਗਈ। ਅਕਤੂਬਰ ਵਿੱਚ ਕਾਰਡਾਂ ਦੀ ਗਿਣਤੀ ਵਿੱਚ ਸਾਲ ਦਰ ਸਾਲ 19.3% ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ

ਦੱਸ ਦੇਈਏ ਕਿ ਕ੍ਰੈਡਿਟ ਕਾਰਡ ਦਾ ਲਗਭਗ 65 ਫ਼ੀਸਦੀ ਖ਼ਰਚ ਆਨਲਾਈਨ ਹੁੰਦਾ ਹੈ। ਹਾਲਾਂਕਿ HDFC ਬੈਂਕ ਦੇ ਕ੍ਰੈਡਿਟ ਕਾਰਡਾਂ 'ਤੇ ਖ਼ਰਚ ਸਾਲਾਨਾ 20.3 ਫ਼ੀਸਦੀ ਵਧ ਕੇ 45,296 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ SBI ਕਾਰਡ ਦਾ ਖ਼ਰਚ ਸਾਲ-ਦਰ-ਸਾਲ ਲਗਭਗ 52 ਫ਼ੀਸਦੀ ਵਧ ਕੇ 35,459 ਕਰੋੜ ਰੁਪਏ ਹੋ ਗਿਆ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਕ੍ਰੈਡਿਟ ਕਾਰਡ ਖ਼ਰਚ ਵਿੱਚ ਸਭ ਤੋਂ ਵੱਧ ਸਾਲਾਨਾ ਵਾਧਾ ਦੇਖਿਆ। ਅਕਤੂਬਰ 'ਚ ਇਹ ਸਾਲਾਨਾ ਆਧਾਰ 'ਤੇ 92 ਫ਼ੀਸਦੀ ਵਧ ਕੇ 21,767 ਕਰੋੜ ਰੁਪਏ ਹੋ ਗਿਆ। ਇਸੇ ਤਰ੍ਹਾਂ, 30 ਸਤੰਬਰ ਨੂੰ ਕਾਰਡਾਂ ਦੀ ਕੁੱਲ ਗਿਣਤੀ 93.02 ਮਿਲੀਅਨ ਤੋਂ ਵੱਧ ਕੇ 31 ਅਕਤੂਬਰ ਨੂੰ 94.7 ਮਿਲੀਅਨ ਹੋ ਗਈ। ਅਕਤੂਬਰ ਵਿੱਚ ਕਾਰਡਾਂ ਦੀ ਗਿਣਤੀ ਵਿੱਚ ਸਾਲ ਦਰ ਸਾਲ 19.3% ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News