ਦੀਵਾਲੀ ਸੀਜ਼ਨ ''ਤੇ ਟੀ.ਵੀ, ਫਰਿੱਜ਼ ਅਤੇ ਵਾਸ਼ਿੰਗ ਮਸ਼ੀਨਾਂ ਦੀ ਖੂਬ ਹੋਈ ਵਿਕਰੀ

Saturday, Oct 21, 2017 - 02:03 PM (IST)

ਦੀਵਾਲੀ ਸੀਜ਼ਨ ''ਤੇ ਟੀ.ਵੀ, ਫਰਿੱਜ਼ ਅਤੇ ਵਾਸ਼ਿੰਗ ਮਸ਼ੀਨਾਂ ਦੀ ਖੂਬ ਹੋਈ ਵਿਕਰੀ

ਕੋਲਕਾਤਾ—ਤਿਓਹਾਰੀ ਸੀਜ਼ਨ ਦੀ ਸੁਰੂਆਤ 'ਚ ਕਨਜ਼ਿਊਮਰ ਡਿਊਰੇਬਲਸ ਦੀ ਵਿਕਰੀ ਚਾਹੇ ਹੀ ਕਮਜ਼ੋਰ ਰਹੀ ਹੋਵੇ, ਪਰ ਟੈਲੀਵਿਜ਼ਨ, ਰੈਫਰਿਜਰੇਟਕ,ਵਾਸ਼ਿੰਗ ਮਸ਼ੀਨਾਂ ਆਦਿ ਦੀ ਸੇਲ 'ਚ 8 ਤੋਂ 10 ਫੀਸਦੀ ਦਾ ਵਾਧਾ ਹੋਇਆ ਹੈ। ਗੁਡਸ ਐਂਡ ਸਰਵਿਸ ਟੈਕਸ ਲਾਗੂ ਕੀਤੇ ਜਾਣ ਦੇ ਚੱਲਦੇ ਮਾਰਕੀਟ 'ਚ ਕਮਜ਼ੋਰੀ ਦਾ ਡਰ ਸੀ, ਪਰ ਸੇਲ 'ਤੇ ਇਸਦਾ ਬਹੁਤ ਜ਼ਿਆਦਾ ਅਸਰ ਨਹੀਂ ਦਿੱਖਿਆ। ਸ਼ੁਰੂਆਤ 'ਚ ਕਿਹਾ ਜਾ ਰਿਹਾ ਸੀ ਕਿ ਗਾਹਕ ਖਰਚ ਕਰਨ 'ਚ ਦਿਲਚਸਪੀ ਨਹੀਂ ਲੈ ਰਹੈ। ਇਸੇ ਸਾਲ 1 ਜੁਲਾਈ ਨੂੰ ਪੂਰੇ ਦੇਸ਼ 'ਚ ਜੀ.ਐੱਸ.ਟੀ.ਨੂੰ ਲਾਗੂ ਕੀਤਾ ਗਿਆ ਸੀ।
ਸੋਨੀ, ਐੱਲ.ਜੀ. ਅਤੇ ਪੈਨਾਸਾਨਿਕ ਵਰਗੀਆਂ ਦਿੱਗਜ ਕੰਪਨੀਆਂ ਦਾ ਕਹਿਣ ਹੈ ਕਿ ਸਤੰਬਰ ਦੇ ਅੰਤ 'ਚ ਦੁਸਹਿਰੇ ਦੇ ਬਾਅਦ ਸੇਲ 'ਚ ਵਾਧੇ ਦੀ ਸ਼ੁਰੂਆਤ ਹੋਈ ਅਤੇ ਧਨਤੇਰਸ ਤੋਂ ਪਹਿਲਾਂ ਇਕ ਬਾਰ ਫਿਰ ਤੇਜ਼ੀ ਦਿੱਖੀ। ਜੋ ਦੀਵਾਲੀ ਤੱਕ ਜਾਰੀ ਰਹੀ। ਇਥੋਂ ਤੱਕ ਆਨਲਾਈਨ ਕਾਰੋਬਾਰ 'ਤੇ ਫੋਕਸ ਕਰਨ ਵਾਲੇ ਬ੍ਰੈਂਡਸ ਨੇ ਵੀ ਬਿਕਰੀ 'ਚ ਵਾਧੇ ਦੀ ਗੱਲ ਕਹੀ ਹੈ। ਫਲਿਪਕਾਰਟ ਅਤੇ ਐਮਾਜ਼ਾਨ 'ਤੇ ਕਨਜ਼ਿਊਮਰ ਆਈਟਮਸ ਦੀ ਭਾਰੀ ਸੇਲ ਹੋਈ ਹੈ।
ਕਨਜ਼ਿਊਮਰ ਲੋਨਸ ਦੇ ਚੱਲਦੇ ਵੱਡੇ ਸ਼ਹਿਰਾਂ 'ਚ 40 ਇੰਚ ਤੋਂ ਵੱਡੀ ਸਕੀਮ ਵਾਲੇ ਟੀ.ਵੀ. ਫੋਸਟ ਫ੍ਰੀ ਰੈਫਰੀਜਰੇਟਰ,, ਫ੍ਰੰਟਲੋਡਿੰਗ ਵਾਸ਼ਿੰਗ ਮਸ਼ੀਨਾਂ ਅਤੇ ਮਾਈਕਰੋਵੇਵ ਓਵਨਸ ਦੀ ਖਰੀਦ 'ਚ ਵੀ ਬਹੁਤ ਵਾਧਾ ਹੋਇਆ ਹੈ। ਪੈਨਾਸਾਨਿਕ ਇੰਡੀਆ ਦੇ ਸੇਲਸ ਹੈੱਡ ਅਜੇ ਸੇਠ ਨੇ ਕਿਹਾ, ' ਮੈਨਿਊਫੈਕਚਰਸ 'ਚ ਦੀਵਾਲੀ ਨੂੰ ਲੈ ਕੇ ਪੈਨਿਕ ਦੀ ਸਥਿਤੀ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਇਸ ਸੀਜ਼ਨ 'ਚ ਗਰੋਥ ਨਹੀਂ ਮਿਲਣ ਵਾਲੀ ਪਰ ਇਹ ਸਭ ਗੱਲਾਂ ਗਲਤ ਸਾਬਿਤ ਹੋਈ।' ਸੇਠ ਨੇ ਕਿਹਾ, ' ਡਬਲ ਡਿਜਿਟ ਗਰੋਥ ਨਹੀਂ ਮਿਲ ਪਾਈ ਹੈ, ਪਰ ਬਿਕਰੀ 'ਚ ਹੋਇਆ ਕੁਲ ਵਾਧਾ ਸੰਤੋਥਜਨਕ ਹੈ। ਜੀ.ਐੱਸ.ਟੀ. ਲਾਗੂ ਹੋਣ ਤੋਂ ਪਹਿਲਾਂ ਜੂਨ 'ਚ ਖਾਸੀ ਸੈਲ ਹੋਈ ਸੀ।' ਪੈਨਾਸਾਨਿਕ ਦੀ ਸੈਲ 'ਚ ਇਸ ਸਾਲ ਸਾਰੇ ਕੈਟਿਗਰੀ 'ਚ 30 ਤੋਂ 38 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਰਿਟੇਲਰਸ ਨੇ ਜੀ.ਐੱਸ.ਟੀ. ਲਾਗੂ ਹੋਣ ਤੋਂ ਪਹਿਲਾਂ ਜੂਨ 'ਚ ਵੱਡੇ ਡਿਸਕਾਉਂਟ 'ਤੇ ਚੀਜ਼ਾਂ ਨੂੰ ਵੇਚਿਆ ਸੀ, ਉਸ ਸਮੇਂ ਦੀਵਾਲੀ ਸੈਲ ਵਰਗਾ ਹੀ ਮਾਹੌਲ ਦੇਖਣ ਨੂੰ ਮਿਲਿਆ ਸੀ। ਪ੍ਰੀ-ਜੀ.ਐੱਸ.ਟੀ. ਸੇਲ ਅਤੇ ਜੀ.ਐੱਸ.ਟੀ ਦੇ ਬਾਅਦ ਕੀਮਤਾਂ 'ਚ 2 ਤੋਂ 4 ਫੀਸਦੀ ਦੇ ਵਾਧੇ ਅਤੇ ਓਣਮ, ਦਰਗਾ ਪੂਜਾ ਅਤੇ ਦੁਸ਼ਹਿਰੇ 'ਤੇ ਕਮਜ਼ੋਰ ਸੇਲ ਰਹਿਣ ਦੇ ਚੱਲਦੇ ਦੀਵਾਲੀ ਡਲ ਰਹਿਣ ਦੀ ਆਸ਼ੰਕਾ ਜਤਾਈ ਜਾ ਰਹੀ ਸੀ। ਸੋਨੀ ਇੰਡੀਆ ਦੇ ਸੈਲਸ ਹੈਡ ਸਤੀਸ਼ ਪਦਮਨਭਾਨ ਨੇ ਕਿਹਾ ਕਿ ਛੋਟੇ ਕਸਬਿਆਂ 'ਚ ਕਨਜ਼ਿਊਮਰ ਫਾਈਨੈਂਸ ਦੀ ਸਵਿਧਾ ਦੇ ਚੱਲਦੇ ਸੇਲ 'ਚ ਵਾਧਾ ਹੋਇਆ ਹੈ। ਇਥੋਂ ਤੱਕ ਦੀ ਛੋਟੇ ਸ਼ਹਿਰਾਂ 'ਚ ਵੀ ਵੱਡੇ ਸਕੀਮ ਵਾਲੇ ਟੈਲੀਵਿਜ਼ਨਸ ਦੀ ਚੰਗੀ ਖਾਸੀ ਵਿਕਰੀ ਹੋਈ ਹੈ।


Related News