ਦਿੱਲੀ ’ਚ ਰੁਕੀ ਵਿਦੇਸ਼ੀ ਕਾਰਾਂ ਦੀ ਰਫਤਾਰ, 10,000 ਕਾਰਾਂ ਖੜ੍ਹੀਆਂ

06/25/2019 11:11:09 PM

ਨਵੀਂ ਦਿੱਲੀ— ਟੈਕਸੀ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁਡ਼ੇ ਅਜਿਹੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ, ਜਿਨ੍ਹਾਂ ਨੇ ਮਹਿੰਗੀਆਂ ਕਾਰਾਂ ਰੱਖੀਆਂ ਹਨ। ਇਹ ਕਾਰਾਂ ਹੁਣ ਖੜ੍ਹੀਆਂ ਹੋ ਗਈਆਂ ਹਨ ਕਿਉਂਕਿ ਇਨ੍ਹਾਂ ਨੂੰ ਚਲਾਉਣ ਦੀ ਆਗਿਆ ਨਹੀਂ ਹੈ। ਇਸ ਦਾ ਕਾਰਣ ਇਨ੍ਹਾਂ ਕਾਰਾਂ ਦੀ ਫਿੱਟਨੈੱਸ ਨਾ ਸਕਣਾ ਹੈ। ਕਾਰਾਂ ’ਚ ਸਪੀਡ ਗਵਰਨਰ ਨਾ ਹੋਣ ਕਾਰਨ ਫਿੱਟਨੈੱਸ ਨਹੀਂ ਹੋ ਪਾ ਰਹੀ ਹੈ।

ਵੱਡੀ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਦਾ ਸਪੀਡ ਗਵਰਨਰ ਬਾਜ਼ਾਰ ’ਚ ਹੀ ਉਪਲੱਬਧ ਨਹੀਂ ਹੈ। ਇਸ ਮਾਮਲੇ ’ਤੇ ਟੈਕਸੀਆਂ ਦੇ ਮਾਲਕ ਟਰਾਂਸਪੋਰਟ ਕਮਿਸ਼ਨਰ ਤੋਂ ਲੈ ਕੇ ਟਰਾਂਸਪੋਰਟ ਮੰਤਰੀ ਤੱਕ ਨੂੰ ਮਿਲ ਚੁੱਕੇ ਹਨ ਪਰ ਹੱਲ ਨਹੀਂ ਨਿਕਲ ਸਕਿਆ। ਹਾਲਾਂਕਿ ਸੂਤਰ ਦੱਸਦੇ ਹਨ ਕਿ ਦਿੱਲੀ ਸਰਕਾਰ ਇਨ੍ਹਾਂ ਕਾਰਾਂ ਨੂੰ ਸਪੀਡ ਗਵਰਨਰ ਤੋਂ ਛੋਟ ਦੇਣ ਦਾ ਮਨ ਬਣਾ ਰਹੀ ਹੈ।

ਆਵਾਜਾਈ ਵਿਭਾਗ ਨੇ ਅਜੇ ਸਾਰੇ ਕਮਰਸ਼ੀਅਲ ਵਾਹਨਾਂ ’ਚ ਸਪੀਡ ਗਵਰਨਰ ਲਾਜ਼ਮੀ ਕਰ ਦਿੱਤਾ ਹੈ। ਇਹ ਵਿਵਸਥਾ 1 ਅਪ੍ਰੈਲ, 2018 ਤੋਂ ਲਾਗੂ ਕੀਤੀ ਗਈ ਸੀ ਪਰ ਇਸ ਨੂੰ ਅੱਗੇ ਵਧਾਇਆ ਜਾਂਦਾ ਰਿਹਾ ਹੈ। ਇਸ ਸਾਲ 16 ਫਰਵਰੀ ਤੋਂ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ।

ਇਹ ਵਿਵਸਥਾ ਸੁਪਰੀਮ ਕੋਰਟ ਦੇ ਆਦੇਸ਼ ਤਹਿਤ ਕੀਤੀ ਗਈ ਹੈ। ਕੋਈ ਵੀ ਕਮਰਸ਼ੀਅਲ ਵਾਹਨ ਉਦੋਂ ਸੜਕਾਂ ’ਤੇ ਚੱਲ ਸਕਦਾ ਹੈ, ਜਦੋਂ ਉਸ ਦੀ ਫਿੱਟਨੈੱਸ ਹੋ ਚੁੱਕੀ ਹੋਵੇਗੀ। ਟੈਕਸੀ ਕਾਰੋਬਾਰ ਨਾਲ ਜੁਡ਼ੇ ਲੋਕਾਂ ਅਨੁਸਾਰ ਅਜਿਹੀਆਂ 10,000 ਦੇ ਕਰੀਬ ਕਾਰਾਂ ਹਨ, ਜਿਨ੍ਹਾਂ ਨੂੰ ਇਹ ਸਮੱਸਿਆ ਆ ਰਹੀ ਹੈ। ਇਨ੍ਹਾਂ ’ਚ ਬਹੁਤ ਸਾਰੀਆਂ ਕਾਰਾਂ ਵਿਦੇਸ਼ੀ ਮਾਡਲ ਦੀਆਂ ਹਨ। ਇਹ ਕਾਰਾਂ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਵਰਤੋਂ ’ਚ ਲਿਆਂਦੇ ਹਨ।

ਇਸ ਸਮੱਸਿਆ ਕਾਰਨ ਵਿਦੇਸ਼ੀ ਸੈਲਾਨੀਆਂ ਨੂੰ ਵੀ ਗੱਡੀਆਂ ਮਿਲਣ ’ਚ ਮੁਸ਼ਕਿਲ ਪੇਸ਼ ਆ ਰਹੀ ਹੈ।

ਇਨ੍ਹਾਂ ਮਾਡਲਾਂ ਦੀਆਂ ਕਾਰਾਂ ਖੜ੍ਹੀਆਂ

2 ਰਾਲਸ ਰਾਇਸ

2 ਟੋਇਟਾ ਕੈਮਰੀ ਹਾਈਬ੍ਰਿਡ

2 ਆਡੀਏ 3/ਏ4/ਏ6/ਏ8/ਕਿਊ3/ਕਿਊ5/ਕਿਊ7

2 ਜੈਗੁਆਰ ਐਕਸ ਐੱਫ/ਐੱਸ ਐੱਫ

2ਬੀ. ਐੱਮ. ਡਬਲਯੂ3/5/7ਸੀਰੀਜ਼

2 ਮਰਸਡੀਜ਼ ਬੈਂਜ਼ ਸੀ/ਈ/ਐੱਸ ਕਲਾਸ

2 ਟੋਇਟਾ ਅਲਫਾ ਆਰਡੀ

2 ਇਸੁਜ਼ੂ ਐਮਿਊ7

2 ਟੋਇਟਾ ਫਾਰਚੂਨਰ

2 ਮਰਸਡੀਜ਼ ਬੈਜ਼ ਐੱਮ ਐੱਲ/ਜੀ ਐੱਲ/ਐੱਫ ਐੱਲ ਈ

2 ਟੋਇਟਾ ਲੈਂਡ ਕਰੂਜ਼ਰ/ਪ੍ਰਾਡੋ

2 ਮਰਸਡੀਜ਼ ਵਿਆਨੋ

2 ਟੋਇਟਾ ਹਾਈਐੱਸ ਕੰਪਿਊਟਰ

2 ਫਿਏਟ ਡਿਊਕਾਟੋ

2 ਟੋਇਟਾ ਕੋਸਟਰ

2 ਵਾਲਵੋ/ਮਰਸਡੀਜ਼ ਬੈਜ਼/ਭਾਰਤ ਬੇਂਜ ਕੋਚ

2 ਰੇਨੋ ਡਸਟਰ, ਕੈਪਟਿਵਾ, ਲਾਜੀ

2 ਨਿਸਾਨ ਟੇਰੇਨੋ, ਇਵੈਲਿਆ

2 ਸ਼ੇਵਰਲੇ ਇੰਜਵਾਏ

2 ਅੰਬੈਸਡਰ 2 ਸਕੋਡਾ ਸੁਪਰਟੋ 2 ਲੈਂਡ ਕਰੂਜ਼ਰ/ਲੈਂਡ ਰੋਵਰ 2 ਮਾਰੂਤੀ ਸਿਆਜ਼ 2 ਫਾਕਸਵੈਗਨ


Inder Prajapati

Content Editor

Related News