ਤਾਲਾਬੰਦੀ ''ਚ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਪੈਪਸੀ ਲਈ ਕਰਨਗੇ ਕੈਂਪੇਨ

Wednesday, Jun 03, 2020 - 10:06 AM (IST)

ਤਾਲਾਬੰਦੀ ''ਚ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਪੈਪਸੀ ਲਈ ਕਰਨਗੇ ਕੈਂਪੇਨ

ਨਵੀਂ ਦਿੱਲੀ : ਤਾਲਾਬੰਦੀ ਵਿਚ ਮੁੰਬਈ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਵਿਵਸਥਾ ਕਰਕੇ ਸੁਰਖੀਆਂ 'ਚ ਆਏ ਬਾਲੀਵੁੱਡ ਐਕਟਰ ਸੋਨੂੰ ਸੂਦ ਨਾਲ ਦਿੱਗਜ ਕੋਲਡ ਡਰਿੰਕ ਬ੍ਰੈਂਡ ਪੈਪਸੀਕੋ ਨੇ ਇਕ ਇੰਸਟਾਗ੍ਰਾਮ ਕੈਂਪੇਨ ਲਈ ਸਮਝੌਤਾ ਕੀਤਾ ਹੈ। ਇਹ ਕੈਂਪੇਨ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਆਪਸ ਵਿਚ ਬਿਨਾਂ ਸੰਪਰਕ ਵਿਚ ਆਏ ਵਧਾਈ ਦੇਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਜੁੜਿਆ ਹੋਵੇਗਾ।

ਸੋਨੂੰ ਸੂਦ ਦੇ ਇੰਸਟਾਗ੍ਰਾਮ 'ਤੇ 32 ਲੱਖ ਫਾਲੋਅਰਜ਼ ਹਨ। ਇਹ ਕੈਂਪੇਨ ਇੰਸਟਾਗ੍ਰਾਮ ਤੋਂ ਇਲਾਵਾ ਹੋਰ ਪਲੇਟਫਾਰਮ 'ਤੇ ਵੀ ਲਿਜਾਇਆ ਜਾ ਸਕਦਾ ਹੈ, ਹਾਲਾਂਕਿ ਇਸ ਦੇ ਬਾਰੇ ਵਿਚ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੈਪਸੀਕੋ ਦੇ ਇਕ ਬੁਲਾਰੇ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਬਾਲੀਵੁੱਡ ਐਕਟਰ ਸਲਮਾਨ ਖਾਨ ਵੀ ਕੋਕਾ ਕੋਲਾ ਲਈ ਇਸ ਤਰ੍ਹਾਂ ਦਾ ਕੈਂਪੇਨ ਕਰ ਚੁੱਕੇ ਹਨ। ਪੈਪਸੀ ਲਈ ਇਸ਼ਤਿਹਾਰ ਦੇਣ ਵਾਲਿਆਂ ਵਿਚ ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਸ਼ਾਮਲ ਹਨ।


author

cherry

Content Editor

Related News