ਕੋਰੋਨਾ ਸੰਕਟ ਕਾਰਣ ਭਾਰਤ ''ਚ 20 ਫੀਸਦੀ ਤੱਕ ਡਿੱਗੇਗੀ ਸਮਾਰਟਫੋਨ ਦੀ ਵਿਕਰੀ
Wednesday, Jun 10, 2020 - 06:39 PM (IST)

ਗੈਜੇਟ ਡੈਸਕ—ਕੋਰੋਨਾ ਸੰਕਟ ਨੇ ਪੂਰੀ ਦੁਨੀਆ ਨੂੰ ਆਰਥਿਕ ਸੰਕਟ 'ਚ ਪਾ ਦਿੱਤਾ ਹੈ। ਗਲੋਬਲੀ ਮਹਾਮਾਰੀ ਕਾਰਣ ਦੁਨੀਆ ਦੀਆਂ ਤਮਾਮ ਵੱਡੀਆਂ ਤੋਂ ਵੱਡੀਆਂ ਅਤੇ ਛੋਟੀਆਂ ਤੋਂ ਛੋਟੀਆਂ ਕੰਪਨੀਆਂ 'ਚ ਤਾਲਾਬੰਦੀ ਹੋ ਗਈ ਹੈ, ਹਾਲਾਂਕਿ ਹੁਣ ਹੌਲੀ-ਹੌਲੀ ਕੰਮਕਾਜ ਪੱਟੜੀ 'ਤੇ ਆ ਰਿਹਾ ਹੈ ਪਰ ਇਸ ਪ੍ਰਭਾਵ ਦੇ ਕਾਰਣ ਪੂਰੀ ਦੁਨੀਆ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਚੀਨ ਤੋਂ ਬਾਅਦ ਸਮਾਰਟਫੋਨ ਅਤੇ ਮੋਬਾਇਲ ਦੇ ਬਾਜ਼ਾਰ ਲਈ ਭਾਰਤ ਦਾ ਹੀ ਨਾਂ ਆਉਂਦਾ ਹੈ ਪਰ ਪ੍ਰਭਾਵ ਦੇ ਕਾਰਣ ਇਸ ਸਾਲ ਭਾਰਤ 'ਚ ਵੀ ਮੋਬਾਇਲ ਦੀ ਵਿਕਰੀ ਬਹੁਤ ਘੱਟ ਹੋਈ ਹੈ।
ਮਾਰਕੀਟ ਰਿਸਰਚ ਫਰਮ ਟੇਕਆਊਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2019 ਦੀ ਤੁਲਨਾ 'ਚ ਸਾਲ 2020 'ਚ ਭਾਰਤ 'ਚ ਸਮਾਰਟਫੋਨ ਦੀ ਵਿਕਰੀ 'ਚ 20 ਫੀਸਦੀ ਤੱਕ ਦੀ ਕਮੀ ਦੇਖਣ ਨੂੰ ਮਿਲੇਗੀ। ਮੰਗ ਦੇ ਨਾਲ ਸਪਲਾਈ 'ਚ ਆਈ ਭਾਰੀ ਕਮੀ ਦੇ ਕਾਰਣ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 12.7 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਵਿਕਣਗੇ, ਹਾਲਾਂਕਿ ਇਹ ਅਨੁਮਾਨ 16.2 ਕਰੋੜ ਸਮਾਰਟਫੋਨ ਵਿਕਣ ਦਾ ਸੀ।
ਇਸ ਸਾਲ ਵਿਕਰੀ ਦਾ ਅਨੁਮਾਨ ਪਹਿਲੇ ਜਾਰੀ ਹੋਏ ਅਨੁਮਾਨ ਤੋਂ 21.6 ਫੀਸਦੀ ਘੱਟ ਹੈ। ਪਿਛਲੇ ਸਾਲ 12.5 ਫੀਸਦੀ ਸਮਾਰਟਫੋਨ ਵਿਕਣ ਦਾ ਅੰਦਾਜ਼ਾ ਸੀ ਜਦਕਿ 14.5 ਕਰੋੜ ਸਮਾਰਟਫੋਨ ਵਿਕੇ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮਾਰਟਫੋਨ ਦੀ ਕੁੱਲ ਵਿਕਰੀ 'ਚ ਐਂਟਰੀ ਲੇਵਲ ਅਤੇ ਮਿਡ ਪ੍ਰਾਈਮ ਸੈਗਮੈਂਟ (5001 ਤੋਂ 25,000 ਰੁਪਏ ਤੱਕ) ਦੀ ਹਿੱਸੇਦਾਰੀ 92 ਫੀਸਦੀ ਰਹੇਗੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਮੰਦੀ ਦਾ ਪ੍ਰਭਾਵ ਪ੍ਰੀਮੀਅਮ ਸੈਗਮੈਂਟ ਸਮਾਰਟਫੋਨ 'ਤੇ ਨਹੀਂ ਪਵੇਗਾ। ਦੱਸ ਦੇਈਏ ਕਿ ਦੇਸ਼ਵਿਆਪੀ ਲਾਕਡਾਊਨ ਲੱਗਣ ਤੋਂ ਬਾਅਦ ਸੈਮਸੰਗ, ਵੀਵੋ, ਰੀਅਲਮੀ, ਟੈਕਨੋ ਅਤੇ ਆਈਟੈਲ ਵਰਗੀਆਂ ਕੰਪਨੀਆਂ ਨੇ ਆਪਣੇ ਸਮਾਰਟਫੋਨ ਦੀ ਵਾਰੰਟੀ ਵਧਾਈ ਹੈ।