ਸਮਾਰਟ ਫੋਨ ਕੀਮਤਾਂ 'ਚ ਹੋ ਸਕਦਾ ਹੈ ਭਾਰੀ ਵਾਧਾ, ਜਾਣੋ ਕਿੰਨਾ ਵਧੇਗਾ ਬੋਝ

02/16/2020 2:19:04 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਚੀਨ 'ਚ ਵੱਡੇ ਪੱਧਰ 'ਤੇ ਕੰਮਕਾਰ ਬੰਦ ਹੋਣਾ ਭਾਰਤ 'ਚ ਸਮਾਰਟ ਫੋਨ ਕੀਮਤਾਂ 'ਚ ਵਾਧਾ ਕਰ ਸਕਦਾ ਹੈ। ਇਸ ਦਾ ਪ੍ਰਭਾਵ ਅਗਲੇ 15 ਦਿਨਾਂ 'ਚ ਦੇਖਣ ਨੂੰ ਮਿਲ ਸਕਦਾ ਹੈ।

ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਕਿਫਾਇਤੀ ਸਮਾਰਟ ਫੋਨਾਂ ਅਤੇ ਫੀਚਰ ਫੋਨਾਂ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਪ੍ਰੀਮੀਅਮ ਸਮਾਰਟ ਫੋਨਾਂ ਦੀ ਕੀਮਤ 'ਚ ਬਹੁਤਾ ਵਾਧਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਮੰਗ ਭਾਰਤ 'ਚ ਪਹਿਲਾਂ ਹੀ ਘੱਟ ਹੈ।

MegUS ਮੋਬਾਈਲ ਦੇ ਮੁੱਖ ਵਿਕਰੀ ਅਧਿਕਾਰੀ ਨਿਖਿਲ ਚੋਪੜਾ ਨੇ ਕਿਹਾ ਕਿ“ਫੀਚਰ ਫੋਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਫੀਚਰ ਫੋਨਾਂ ਦੀ ਕੀਮਤ 10 ਫੀਸਦੀ, ਜਦੋਂ ਕਿ ਸਮਾਰਟ ਫੋਨ ਕੀਮਤਾਂ 'ਚ 6 ਤੋਂ 7 ਫੀਸਦੀ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਅਗਲੇ 15-20 ਦਿਨਾਂ 'ਚ ਹੋਵੇਗਾ, ਤੁਸੀਂ ਪ੍ਰਭਾਵ ਵੇਖੋਗੇ।

ਕੀਮਤਾਂ 'ਚ ਵਾਧਾ ਹੋਣ ਦੀ ਵਜ੍ਹਾ-
ਕੋਰੋਨਾ ਵਾਇਰਸ ਕਾਰਨ ਚੀਨੀ ਸ਼ਟਡਾਊਨ ਦਾ ਅਸਰ 6 ਮਹੀਨੇ ਤੱਕ ਰਹਿਣ ਦੀ ਸੰਭਾਵਨਾ ਹੈ। ਫੋਨਾਂ ਦੀ ਕੀਮਤਾਂ 'ਚ ਵਾਧਾ ਇਸ ਲਈ ਹੋ ਸਕਦਾ ਹੈ ਕਿਉਂਕਿ ਚੀਨ ਤੋਂ ਸਪਲਾਈ ਘੱਟ ਅਤੇ ਮੰਗ ਵੱਧ ਹੋਣ ਕਾਰਨ ਕੰਪੋਨੈਂਟਸ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਭਾਰਤ ਦੇ ਸਭ ਤੋਂ ਵੱਡੇ ਸਮਾਰਟ ਫੋਨ ਵਿਕਰੇਤਾ ਸ਼ਿਓਮੀ ਨੇ ਪਿਛਲੇ ਹਫਤੇ ਆਪਣੇ ਪ੍ਰਸਿੱਧ ਰੈਡਮੀ ਨੋਟ 8 ਸਮਾਰਟ ਫੋਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।

ਗੁੜਗਾਓਂ 'ਚ ਸੈਮਸੰਗ ਦੇ ਇਕ ਡਿਸਟ੍ਰੀਬਿਊਟਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਮਾਰਚ 'ਚ ਸਟਾਕ ਘਟਣ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ, ਫਰਵਰੀ ਲਈ ਕੰਪੋਨੈਂਟਸ ਦੀ ਖਰੀਦਦਾਰੀ ਦਸੰਬਰ ਤੇ ਜਨਵਰੀ 'ਚ ਹੋ ਗਈ ਸੀ, ਜਦੋਂ ਕਿ ਮਾਰਚ ਲਈ ਸੋਰਸਿੰਗ ਫਰਵਰੀ ਦੇ ਮਿਡ 'ਚ ਹੋਣ ਵਾਲੀ ਸੀ, ਜੋ ਨਹੀਂ ਹੋ ਰਹੀ ਹੈ। ਬੈਟਰੀ ਤੇ ਕੁਝ ਕੈਮਰਾ ਮਡਿਊਲ ਵਿਅਤਨਾਮ 'ਚ ਬਣਦੇ ਹਨ, ਜਦੋਂ ਕਿ ਡਿਸਪਲੇਅ ਤੇ ਕੁਨੈਕਟਰ ਮੁੱਖ ਤੌਰ 'ਤੇ ਚੀਨ 'ਚ ਬਣਾਏ ਜਾਂਦੇ ਹਨ। ਚਿਪ ਦਾ ਨਿਰਮਾਣ ਤਾਇਵਾਨ 'ਚ ਹੁੰਦਾ ਹੈ ਪਰ ਫਾਈਨਲ ਪ੍ਰਾਡਕਸ਼ਨ ਲਈ ਇਹ ਵੀ ਚੀਨ 'ਚ ਹੀ ਜਾਂਦੇ ਹਨ। ਫੀਚਰ ਫੋਨਾਂ ਦਾ ਪ੍ਰਮੁੱਖ ਕੰਪੋਨੈਂਟ ਪ੍ਰਿੰਟਡ ਸਰਕਿਟ ਬੋਰਡ (ਪੀ. ਸੀ. ਬੀ.) ਵੀ ਚੀਨ ਤੋਂ ਇੰਪੋਰਟ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTagਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ ►ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾਮੋਟਰਸਾਈਕਲ ਖਰੀਦਣ ਲਈ ਜੇਬ ਕਰਨੀ ਹੋਵੇਗੀ ਢਿੱਲੀ


Related News