Amazon ਅਤੇ Flipkart ''ਤੇ ਕੱਲ ਤੋਂ ਡਿਲਵਿਰੀ ਹੋਣਗੇ ਸਮਾਰਟਫੋਨ ਅਤੇ ਇਲੈਕਟ੍ਰਾਨਿਕਸ ਆਈਟਮਜ਼

05/03/2020 8:02:43 PM

ਨਵੀਂ ਦਿੱਲੀ—ਜੇਕਰ ਤੁਸੀਂ ਪਿਛਲੇ ਡੇਢ ਮਹੀਨੇ ਤੋਂ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕਸ ਪ੍ਰੋਡਕਸਟ ਨਹੀਂ ਖਰੀਦ ਪਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ੀ ਦੀ ਖਬਰ ਹੈ। ਕੇਂਦਰ ਸਰਕਾਰ ਨੇ 4 ਮਈ ਭਾਵ ਕੱਲ ਤੋਂ ਈ-ਕਾਮਰਸ ਪਲੇਟਫਾਰਮ Amazon, Flipkart ਅਤੇ Paytm Mall ਆਦਿ 'ਤੇ ਗੈਰ-ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਦੀ ਅਨੁਮਤਿ ਦੇ ਦਿੱਤੀ ਹੈ। ਹਾਲਾਂਕਿ ਇਹ ਅਨੁਮਤਿ ਸਿਰਫ ਓਰੇਂਜ ਅਤੇ ਗ੍ਰੀਨ ਜ਼ੋਨ 'ਚ ਰਹਿਣ ਵਾਲੇ ਲੋਕਾਂ ਲਈ ਹੈ। ਉੱਥੇ ਰੈੱਡ ਅਤੇ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਲੋਕਾਂ ਨੂੰ ਇਸ ਸਰਵਿਸ ਲਈ 17 ਮਈ ਤਕ ਇੰਤਜ਼ਾਰ ਕਰਨਾ ਹੋਵੇਗਾ। ਜੇਕਰ, ਤੁਸੀਂ ਗ੍ਰੀਨ ਅਤੇ ਓਰੇਂਜ ਜ਼ੋਨ 'ਚ ਰਹਿੰਦੇ ਹੋ ਤਾਂ ਤੁਸੀਂ ਸਮਾਰਟਫੋਨ ਅਤੇ ਹੋਰ ਗੈਰ-ਜ਼ਰੂਰੀ ਵਤਸਾਂ ਨੂੰ ਈ-ਕਾਮਰਸ 'ਤੇ ਆਰਡਰ ਕਰ ਸਕੋਗੇ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਦੀ ਮਿਆਦ 17 ਮਈ ਤਕ ਵਧਾ ਦਿੱਤੀ ਹੈ। ਗ੍ਰਹਿ ਮੰਤਰਾਲਾ ਨੇ ਦੇਸ਼ ਦੇ 700 ਤੋਂ ਜ਼ਿਆਦਾ ਜ਼ਿਲਿਆਂ ਨੂੰ ਰੈੱਡ, ਗ੍ਰੀਨ ਅਤੇ ਓਰੇਂਜ ਜ਼ੋਨ 'ਚ ਵੰਡਿਆ ਹੈ। ਇਨ੍ਹਾਂ 'ਚੋਂ ਗ੍ਰੀਨ ਅਤੇ ਓਰੇਂਜ ਜ਼ੋਨ 'ਚ ਈ-ਕਾਮਰਸ ਕੰਪਨੀਆਂ ਦੁਆਰਾ ਗੈਰ-ਜ਼ਰੂਰੀ ਵਸਤਾਂ ਦੀ ਹੋਮ ਡਿਲਵਿਰੀ ਦੀ ਅਨੁਮਤਿ ਹੈ। ਉੱਥੇ, ਜ਼ਰੂਰੀ ਵਸਤਾਂ ਦੀ ਡਿਲਵਿਰੀ ਹਰ ਜ਼ੋਨ 'ਚ ਕੀਤੀ ਜਾਵੇਗੀ। ਈ-ਕਾਮਰਸ ਕੰਪਨੀਆਂ ਤੋਂ ਇਲਾਵਾ ਗ੍ਰੀਨ ਅਤੇ ਓਰੇਂਜ ਜ਼ੋਨ 'ਚ ਸਟੈਂਡ ਅਲੋਨ ਦੁਕਾਨਾਂ ਜੋ ਕਿ ਰੈਸੀਡੈਂਸ਼ੀਅਲ ਕੰਪਲੈਕਸ ਕੋਲ ਚੱਲਦੀਆਂ ਹਨ, ਖੋਲੀਆਂ ਜਾ ਸਕਣਗੀਆਂ। ਇਸ ਨਾਲ ਲੋਕਾਂ ਹੋਰ ਅਤੇ ਕੰਪਨੀਆਂ ਨੂੰ ਰਾਹਤ ਮਿਲੇਗੀ।

ਪਿਛਲੇ ਕਰੀਬ ਡੇਢ ਮਹੀਨੇ ਤੋਂ ਕੋਰੋਨਾ ਵਾਇਰਸ ਪ੍ਰਭਾਵ ਕਾਰਣ ਦੇਸ਼ ਵਿਆਪੀ ਲਾਕਡਾਊਨ ਹੈ, ਜਿਸ ਦੇ ਕਾਰਣ ਸਿਰਫ ਜ਼ਰੂਰੀ ਚੀਜ਼ਾਂ ਦੀ ਹੀ ਡਿਲਵਿਰੀ ਦੀ ਅਨੁਮਤਿ ਅਤੇ ਦੁਕਾਨਾਂ ਖੋਲਣ ਦੀ ਅਨੁਮਤਿ ਹੈ। ਕੇਂਦਰ ਸਰਕਾਰ ਦੁਆਰਾ ਇਨ੍ਹਾਂ ਗ੍ਰੀਨ ਅਤੇ ਓਰੇਂਜ ਜ਼ੋਨ 'ਚ ਗੈਰ-ਜ਼ਰੂਰੀ ਚੀਜ਼ਾਂ ਦੀ ਡਿਲਵਿਰੀ ਦੀ ਅਨੁਮਤਿ ਦੇਣ ਤੋਂ ਬਾਅਦ ਈ-ਕਾਮਰਸ ਕੰਪਨੀਆਂ ਆਪਣੇ ਬਿਜ਼ਨੈੱਸ ਨੂੰ ਰੀ-ਓਪਨ ਕਰ ਸਕਦੀ ਹੈ। ਇਸ ਕਾਰਣ ਸਮਾਰਟਫੋਨ ਨਿਰਮਾਤਾ ਕੰਪਨੀਆਂ Xiaomi, Realme, Vivo, OPPO, Samsung, OnePlus ਆਪਣੇ ਸਮਾਰਟਫੋਨ ਨੂੰ ਸੇਲ ਕਰ ਸਕਣਗੀਆਂ। ਨਾਲ ਹੀ, ਪਿਛਲੇ ਕਰੀਬ ਦੋ ਮਹੀਨੇ ਤੋਂ ਲਾਂਚ ਲਈ ਪੈਂਡਿੰਗ ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕੇਗਾ। ਸਮਾਰਟਫੋਨਸ ਤੋਂ ਇਲਾਵਾ ਯੂਜ਼ਰਸ ਈ-ਕਾਮਰਸ ਵੈੱਬਸਾਈਟ ਨਾਲ ਲੈਪਟਾਪ, ਇਲੈਕਟ੍ਰਾਨਿਕ ਐਕਸਸਰੀਜ਼ ਆਦਿ ਨੂੰ ਵੀ ਆਰਡਰ ਕਰ ਸਕਣਗੇ। ਹਾਲਾਂਕਿ, ਮੁੰਬਈ ਅਤੇ ਦਿੱਲੀ ਅਤੇ ਨੋਇਡਾ ਦੇ ਗਾਹਕਾਂ ਨੂੰ 17 ਮਈ ਤਕ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਇਹ ਰੈੱਡ ਜ਼ੋਨ 'ਚ ਆਉਂਦੇ ਹਨ।


Karan Kumar

Content Editor

Related News