ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

Saturday, Jul 30, 2022 - 01:58 PM (IST)

ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

ਨਵੀਂ ਦਿੱਲੀ : ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਸ਼ੁੱਕਰਵਾਰ ਨੂੰ ਨਾਕਾਫੀ ਕੇਵਾਈਸੀ ਦੀ ਸਥਿਤੀ ਵਿੱਚ ਨਿਵੇਸ਼ਕਾਂ ਦੇ ਵਪਾਰ ਅਤੇ ਡੀਮੈਟ ਖਾਤਿਆਂ ਨੂੰ ਆਟੋਮੈਟਿਕ ਅਯੋਗ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਨਿਯਮ 31 ਅਗਸਤ ਤੋਂ ਲਾਗੂ ਹੋਣਗੇ। ਸੇਬੀ ਨੇ ਕਿਹਾ ਹੈ ਕਿ ਪਤਾ ਕਿਸੇ ਵੀ ਕੇਵਾਈਸੀ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਇਹ ਸਹੀ ਹੋਣਾ ਚਾਹੀਦਾ ਹੈ।

ਕੇਵਾਈਸੀ ਦੇ ਅਧੀਨ ਪਤੇ ਨੂੰ ਸਮੇਂ-ਸਮੇਂ 'ਤੇ ਵਿਚੋਲੇ ਰਾਹੀਂ ਅਪਡੇਟ ਕੀਤਾ ਜਾਣਾ ਚਾਹੀਦਾ ਹੈ ਪਰ ਸੇਬੀ ਨੇ ਪਾਇਆ ਹੈ ਕਿ ਅਜਿਹਾ ਨਹੀਂ ਹੋ ਰਿਹਾ ਹੈ। ਦਰਅਸਲ, ਜਦੋਂ ਸੇਬੀ ਡੀਮੈਟ ਖਾਤਾ ਧਾਰਕਾਂ ਨੂੰ ਕਿਸੇ ਕਾਰਵਾਈ ਲਈ ਨੋਟਿਸ ਭੇਜਦਾ ਹੈ, ਤਾਂ ਉਹ ਸਬੰਧਤ ਖਾਤਾ ਧਾਰਕ ਤੱਕ ਨਹੀਂ ਪਹੁੰਚਦਾ। ਹੁਣ ਨਵੇਂ ਨਿਯਮਾਂ ਦੇ ਤਹਿਤ, ਸਟਾਕ ਐਕਸਚੇਂਜ ਵਰਗੀਆਂ ਮਾਰਕੀਟ ਬੁਨਿਆਦੀ ਢਾਂਚਾ ਸੰਸਥਾਵਾਂ (MIIs) ਨੂੰ ਨਿੱਜੀ ਤੌਰ 'ਤੇ ਸਬੰਧਤ ਖਾਤਾ ਧਾਰਕ ਨੂੰ ਰੈਗੂਲੇਟਰ ਦੁਆਰਾ ਜਾਰੀ ਕਾਰਨ ਦੱਸੋ ਨੋਟਿਸ ਜਾਂ ਆਦੇਸ਼ ਖ਼ੁਦ ਪਹੁੰਚਾਉਣਾ ਹੋਵੇਗਾ।

ਇਹ ਵੀ ਪੜ੍ਹੋ : RBI ਵਲੋਂ ਰੁਪਏ ਨੂੰ ਸੰਭਾਲਣ ਦੀ ਯੋਜਨਾ ਨੂੰ ਲੱਗਾ ਝਟਕਾ, NRIs ਨਹੀਂ ਦਿਖਾ ਰਹੇ ਉਤਸ਼ਾਹ

ਰਾਸੀਦ ਨੂੰ 30 ਦਿਨਾਂ 'ਚ ਪੇਸ਼ ਕਰਨਾ ਹੋਵੇਗਾ

MII ਨੂੰ 30 ਦਿਨਾਂ ਦੇ ਅੰਦਰ ਸੇਬੀ ਨੂੰ ਸਬੂਤ ਜਮ੍ਹਾ ਕਰਨਾ ਹੋਵੇਗਾ ਕਿ ਸਬੰਧਤ ਇਕਾਈ ਦੁਆਰਾ ਨੋਟਿਸ ਪ੍ਰਾਪਤ ਕੀਤਾ ਗਿਆ ਹੈ। 30 ਵਿੱਚੋਂ ਪਹਿਲੇ ਦਿਨ ਨੂੰ ਉਹ ਦਿਨ ਮੰਨਿਆ ਜਾਵੇਗਾ ਜਿਸ ਦਿਨ MII ਨੂੰ ਸੇਬੀ ਦੀ ਤਰਫ਼ੋਂ ਨੋਟਿਸ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜੇਕਰ MII ਨੂੰ 30 ਦਿਨਾਂ ਦੇ ਅੰਦਰ ਉਸ ਵਿਅਕਤੀ ਤੋਂ ਕੋਈ ਨੋਟਿਸ ਰਸੀਦ ਨਹੀਂ ਮਿਲਦੀ ਜਿਸ ਨੂੰ ਨੋਟਿਸ ਪ੍ਰਾਪਤ ਕਰਨਾ ਹੈ, ਤਾਂ ਉਸ ਵਿਅਕਤੀ ਦੇ ਸਾਰੇ ਡੀਮੈਟ ਖਾਤੇ ਉਸ ਤੋਂ ਬਾਅਦ 5 ਦਿਨਾਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਰਸੀਦ ਪ੍ਰਾਪਤਕਰਤਾ ਜਾਂ ਉਸ ਦੁਆਰਾ ਅਧਿਕਾਰਤ ਕਿਸੇ ਵਿਅਕਤੀ ਦੇ ਦਸਤਖ਼ਤ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਦੇਸ਼ ਭਰ ਵਿਚ ਮੁਹਿੰਮ

ਸਬੰਧਤ ਯੂਨਿਟ/ਵਿਅਕਤੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਪੂਰੀ ਜਾਣਕਾਰੀ

ਸੇਬੀ ਨੇ ਕਿਹਾ ਹੈ ਕਿ MII ਨੂੰ ਉਸ ਨੂੰ ਅਤੇ ਸਬੰਧਤ ਇਕਾਈ/ਵਿਅਕਤੀ ਦੇ ਵਿਚੋਲੇ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਡੀਮੈਟ ਖਾਤਾ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਦਾ ਕਾਰਨ ਵੀ ਦੱਸਣਾ ਹੋਵੇਗਾ। ਬੰਦ ਹੋਣ ਤੋਂ ਬਾਅਦ, ਸਬੰਧਤ ਇਕਾਈ ਕਿਸੇ ਵਿਚੋਲੇ ਦੀ ਮਦਦ ਨਾਲ ਖਾਤਾ ਦੁਬਾਰਾ ਖੋਲ੍ਹਣ ਲਈ ਅਰਜ਼ੀ ਦੇ ਸਕਦਾ ਹੈ। ਇਸ ਵਾਰ ਉਨ੍ਹਾਂ ਨੂੰ ਸਹੀ ਪਤੇ ਦੀ ਜਾਣਕਾਰੀ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਵਧੀਆਂ, ਬਿਟਕੁਆਇਨ 24,000 ਡਾਲਰ ਤੋਂ ਪਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News