ਆਟੋ ਸੈਕਟਰ ’ਚ ਮੰਦੀ ਦਾ ਅਸਰ, ਟਾਟਾ ਮੋਟਰਸ ਨੇ 1,600 ਕਰਮਚਾਰੀਆਂ ਨੂੰ ਕੀਤਾ ਰਟਾਇਰ!

11/28/2019 8:15:09 PM

ਨਵੀਂ ਦਿੱਲੀ (ਇੰਟ.)-ਆਟੋਮੋਬਾਇਲ ਸੈਕਟਰ ’ਚ ਮੰਦੀ ਦਾ ਅਸਰ ਹੁਣ ਟਾਟਾ ਮੋਟਰਸ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਦੂਜੇ ਨੰਬਰ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੇ 1,600 ਕਰਮਚਾਰੀਆਂ ਨੂੰ ਜ਼ਬਰਨ ਰਿਟਾਇਰਮੈਂਟ (ਵੀ. ਆਰ. ਐੱਸ.) ਦੇ ਦਿੱਤੀ ਹੈ। ਟਾਟਾ ਮੋਟਰਸ ਦੇ ਸੂਤਰਾਂ ਅਨੁਸਾਰ ਜ਼ਬਰਨ ਰਿਟਾਇਰਮੈਂਟ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਹੈ। ਹਾਲਾਂਕਿ ਕੰਪਨੀ ਦਾ ਜਿਆਦਾ ਜ਼ੋਰ ਇੰਜੀਨੀਅਰਿੰਗ ਵਿਭਾਗ ’ਤੇ ਹੈ। ਇੰਜੀਨੀਅਰਿੰਗ ਵਿਭਾਗ ’ਚ ਹੋਰ ਵਿਭਾਗਾਂ ਦੇ ਮੁਕਾਬਲੇ ਜ਼ਿਆਦਾ ਕਰਮਚਾਰੀ ਮੌਜੂਦ ਹਨ।

ਟਾਟਾ ਦੀ ਮੰਨੀਏ ਤਾਂ ਸਤੰਬਰ ਤਿਮਾਹੀ ’ਚ ਟਾਟਾ ਮੋਟਰਸ ਦੇ ਹੈਵੀ ਅਤੇ ਮੀਡੀਅਮ ਕਮਰਸ਼ੀਅਲ ਵ੍ਹੀਕਲਸ ਦੀ ਵਿਕਰੀ ’ਚ 59 ਫ਼ੀਸਦੀ ਦੀ ਕਮੀ ਆਈ ਹੈ। ਬੀ. ਐੱਸ.-6 ਸਟੈਂਡਰਡ ਆਉਣ ਤੋਂ ਬਾਅਦ ਇਹ ਅੰਕੜਾ ਆਉਣ ਵਾਲੇ ਦਿਨਾਂ ’ਚ ਹੋਰ ਵੀ ਘੱਟ ਹੋ ਸਕਦਾ ਹੈ।


Karan Kumar

Content Editor

Related News