8 ਸਾਲ ''ਚ ਟਾਪ 5 IT ਕੰਪਨੀਆਂ ਦੇ ਕਰਮਚਾਰੀਆਂ ਦੀ ਸੰਖਿਆ ''ਚ ਸੁਸਤ ਵਾਧਾ

Monday, Feb 12, 2018 - 12:28 PM (IST)

8 ਸਾਲ ''ਚ ਟਾਪ 5 IT ਕੰਪਨੀਆਂ ਦੇ ਕਰਮਚਾਰੀਆਂ ਦੀ ਸੰਖਿਆ ''ਚ ਸੁਸਤ ਵਾਧਾ

ਨਵੀਂ ਦਿੱਲੀ—ਦੇਸ਼ ਦੀਆਂ ਆਈ.ਟੀ. ਕੰਪਨੀਆਂ 'ਚ ਕਰਮਚਾਰੀਆਂ ਦੀ ਸੰਖਿਆ ਵਧਾ ਕੇ ਆਮਦਨੀ ਵਧਾਉਣ ਦੇ ਮਾਡਲ 'ਤੇ ਦਬਾਅ ਵਧ ਰਿਹਾ ਹੈ। ਕੰਪਨੀਆਂ ਇਸ ਮੁਸ਼ਕਲ ਤੋਂ ਲੰਘਣ ਲਈ ਆਟੋਮੇਸ਼ਨ ਦੀ ਜ਼ਿਆਦਾ ਵਰਤੋਂ ਕਰ ਰਹੀਆਂ ਹਨ। ਟਾਪ 5 ਆਈ.ਟੀ. ਕੰਪਨੀਆਂ ਨੇ 2017 'ਚ 20,687 ਨਵੇਂ ਲੋਕਾਂ ਨੂੰ ਕੰਮ 'ਤੇ ਰੱਖਿਆ, ਜਦਕਿ ਇਸ ਤੋਂ ਪਿਛਲੇ ਸਾਲ 'ਚ ਐਗਰੀਗੇਟ ਲੇਵਲ 'ਤੇ 79,594 ਕਰਮਚਾਰੀਆਂ ਦਾ ਵਾਧਾ ਹੋਇਆ ਹੈ। 2017 'ਚ ਨਵੇਂ ਕਰਮਚਾਰੀਆਂ ਦੀ ਸੰਖਿਆ ਪਿਛਲੇ 8 ਸਾਲ 'ਚ ਸਭ ਤੋਂ ਘੱਟ ਰਹੀ। ਇਨ੍ਹਾਂ ਪੰਜ ਕੰਪਨੀਆਂ 'ਚ ਟੀ.ਸੀ.ਐੱਸ.ਕੋਗਨੀਜੈਂਟ, ਇੰਫੋਸਿਸ, ਵਿਪਰੋ, ਅਤੇ ਐੱਚ.ਸੀ.ਐੈੱਲ. ਸ਼ਾਮਿਲ ਹੈ। ਦਸੰਬਰ 2017 ਤੱਕ ਸੈਂਪਲ 'ਚ ਸ਼ਾਮਲ ਕੰਪਨੀਆਂ ਦੇ ਕਰਮਚਾਰੀਆਂ ਦੀ ਕੁਲ ਗਿਣਤੀ ਸਾਲਾਨਾ 1.9 ਫੀਸਦੀ ਵਧ ਕੇ 11,34,415 ਹੋ ਗਈ। ਦਸੰਬਰ 2010 ਦੇ ਬਾਅਦ ਕਿਸੇ ਵੀ ਸਾਲ 'ਚ ਇਹ ਕਰਮਚਾਰੀ ਐਡੀਸ਼ਨ 'ਚ ਸਭ ਤੋਂ ਕਮਜ਼ੋਰ ਗਰੋਥ ਹੈ।

ਆਟੋਮੇਸ਼ਨ ਅਤੇ ਡਿਜੀਟਲ ਪਲੈਟਫਾਰਮ 'ਤੇ ਬੇਸਡ ਦੂਸਰੀ ਟੈਕਨਾਲੋਜੀਜ਼ ਦੇ ਜਰੀਏ ਕੰਪਨੀਆਂ ਕਲਾਇੰਟਜ਼ ਦੇ ਲਈ ਆਈ.ਟੀ. ਦੀ ਕਾਸਟ ਘਟਾ ਰਹੀਆਂ ਹਨ। ਇਸ ਵਜ੍ਹਾਂ ਨਾਲ ਆਈ.ਟੀ. ਕੰਪਨੀਆਂ ਨੂੰ ਟ੍ਰੇਡੀਸ਼ਨਲ ਬਿਜ਼ਨੈੱਸ ਮਾਡਲ ਬਦਲਨਾ ਪੈ ਰਿਹਾ ਹੈ। ਜਿਸ 'ਚ ਉਹ ਅਧਿਕ ਕਰਮਚਾਰੀਆਂ ਦੀ ਮਦਦ ਤੋਂ ਆਮਦਨੀ ਵਧਦੀ ਹੈ। ਆਈ.ਟੀ. ਕੰਪਨੀਆਂ ਦਾ ਧਿਆਨ ਹੁਣ ਗੈਰ-ਲੀਨੀਅਰ ਗਰੋਥ 'ਤੇ ਹੈ, ਜਿਸ 'ਚ ਰੇਵੇਨਿਊ ਗਰੋਥ ਦੇ ਕਰਮਚਾਰੀਆਂ ਦੀ ਸੰਖਿਆ 'ਚ ਵਾਧੇ ਨਾਲ ਲੈਣ ਦੇਣ ਨਹੀਂ ਹੈ।

ਇਨ੍ਹਾਂ ਪੰਜ ਕੰਪਨੀਆਂ 'ਚ ਵਿਪਰੋ ਅਤੇ ਕੋਨੀਜੈਂਟ ਦੇ ਕਰਮਚਾਰੀਆਂ ਦੀ ਸੰਖਿਆ 'ਚ 2017 'ਚ ਸਾਲਾਨਾ ਆਧਾਰ 'ਤੇ ਗਿਰਾਵਟ ਆਈ ਹੈ। ਟੀ.ਸੀ.ਐੱਸ. ਨੇ ਪਿਛਲੇ ਸਾਲ 12,383 ਨਵੇਂ ਲੋਕਾਂ ਨੂੰ ਘੱਟ ਦਿੱਤਾ। ਨਵੇਂ ਰੋਜ਼ਗਾਰ ਦੇਣ ਦੇ ਮਾਮਲੇ 'ਚ ਇਹ ਇਨ੍ਹਾਂ ਪੰਜ ਕੰਪਨੀਆਂ 'ਚ ਸਭ ਤੋਂ ਅੱਗੇ ਹਨ, ਪਰ ਨਵੇਂ ਕਰਮਚਾਰੀਆਂ ਦੀ ਗਰੋਥ ਦੇ ਮਾਮਲੇ 'ਚ ਕੰਪਨੀ ਦਾ ਪ੍ਰਦਰਸ਼ਨ 2017 'ਚ ਪਿਛਲੇ 10 ਸਾਲ 'ਚ ਸਭ ਤੋਂ ਖਰਾਬ ਰਿਹਾ। ਘੱਟ ਕਰਮਚਾਰੀਆਂ ਨੂੰ ਜੋੜਨ ਦੀ ਵਜ੍ਹਾਂ ਨਾਲ ਟੀ.ਸੀ.ਐੱਸ. ਦੇ ਪ੍ਰਤੀ ਕਰਮਚਾਰੀ ਰੇਵੇਨਿਊ 'ਚ ਵਾਧਾ ਹੋਇਆ। ਇਨ੍ਹਾਂ ਪੰਜਾਂÎ ਆਈ.ਟੀ. ਕੰਪਨੀਆਂ ਦਾ ਰੇਵੇਨਿਊ ਪ੍ਰਤੀ ਕਰਮਚਾਰੀਆਂ 52,584 ਡਾਲਰ ਰਿਹਾ, ਜੋ ਦਸੰਬਰ 2009 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਉਸ ਸਮੇਂ ਇਨ੍ਹਾਂ ਕੰਪਨੀਆਂ ਦੇ ਪ੍ਰਤੀ ਕਰਮਚਾਰੀ ਆਮਦਨੀ 41,740 ਡਾਲਰ ਰਹੀ ਸੀ।


Related News