ਸਕੋਡਾ ਇੰਡੀਆ ਭਾਰਤ ''ਚ ਵਾਕਸਵੈਗਨ ਗਰੁੱਪ ਲਈ ਬਣਾਵੇਗੀ ਗੱਡੀਆਂ

06/22/2018 9:40:25 PM

ਜਲੰਧਰ—ਸਕੋਡਾ ਇੰਡੀਆ ਹੁਣ ਭਾਰਤ 'ਚ ਵਾਕਸਵੈਗਨ ਗਰੁੱਪ ਦੇ ਡਿਵੈੱਲਪਮੈਂਟ ਲਈ ਕੰਮ ਕਰੇਗੀ। ਵਾਕਸਵੈਗਨ ਗਰੁੱਪ ਨੇ ਐੈਲਾਨ ਕੀਤਾ ਕਿ ਭਾਰਤ 'ਚ ਗਰੁੱਪ ਦੇ ਡਿਵੈੱਲਪਮੈਂਟ ਲਈ ਇੰਡੀਆ 2.0 ਪ੍ਰੋਜੈਕਟ 'ਚ ਸਕੋਡਾ ਇੰਡੀਆ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇਸ ਐਲਾਨ ਤੋਂ ਬਾਅਦ ਸਕੋਡਾ ਦੇ ਸੀ.ਈ.ਓ. ਬਾਰਨਰਹਾਰਡ ਨੇ ਕਿਹਾ ਕਿ ਸਕੋਡਾ ਟੀਮ 'ਤੇ ਭਰੋਸਾ ਕਰ ਵਾਕਸਵੈਗਨ ਗਰੁੱਪ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਸ ਨੇ ਭਾਰਤੀ ਬਾਜ਼ਾਰ ਦੇ ਹਿਸਾਬ ਨਾਲ ਵਾਹਨ ਬਣਾਉਣ ਲਈ ਸਕੋਡਾ ਅਤੇ ਵਾਕਸਵੈਗਨ ਗਰੁੱਪ ਨਾਲ ਗੱਲਬਾਤ ਕੀਤੀ ਸੀ ਪਰ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਇਸ ਤੋਂ ਬਾਅਦ ਵਾਕਸਵੈਗਨ ਗਰੁੱਪ ਨੇ ਇਹ ਐਲਾਨ ਕੀਤਾ ਕਿ ਲਗਭਗ ਡੇਢ ਸਾਲ ਪਹਿਲੇ ਸਕੋਡਾ ਆਟੋ ਇੰਡੀਆ ਨੂੰ ਭਾਰਤ 'ਚ ਸਕੋਡਾ ਅਤੇ ਵਾਕਸਵੈਗਨ ਬ੍ਰਾਂਡ ਲਈ ਮਾਡਲ ਕੈਂਪੇਨ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਹੁਣ ਕੰਪਨੀ ਦੇ ਭਾਰਤ 'ਚ ਬਣਾਏ ਜਾਣ ਵਾਲੇ ਸਾਰੇ ਮਾਡਲਸ ਦੇ ਡਿਜਾਈਨ ਵਾਕਸਵੈਗਨ ਗਰੁੱਪ ਦੇ MQB ਪਲੇਟਫਾਰਮ 'ਤੇ ਬੇਸਡ ਹੋਣਗੇ। ਇਹ ਪਲੇਟਫਾਰਮ ਭਾਰਤ 'ਚ 2020 ਤੋਂ ਲਾਗੂ ਹੋਣ ਵਾਲੀਆਂ ਨੀਤੀਆਂ ਦੇ ਹਿਸਾਬ ਨਾਲ ਵੀ ਅਨੁਕੂਲ ਹੈ। ਇੰਡੀਆ 2.0 ਪ੍ਰੋਜੈਕਟ ਨਾਲ ਸਕੋਡਾ ਹੁਣ ਕੰਪੈਕਟ MQB A0 ਪਲੇਟਫਾਰਮ ਲਈ ਵੀ ਕੰਮ ਕਰੇਗੀ। ਭਾਰਤ 'ਚ ਬਣਨ ਵਾਲੇ ਮਾਲਡਲ ਲਈ ਕੰਪਨੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਕੋਡਾ A0-IN ਪਲੇਟਫਾਰਮ 'ਤੇ ਬਣੇ ਪਹਿਲੇ ਮਾਲਡ ਨੂੰ 2020 'ਚ ਪੇਸ਼ ਕਰੇਗੀ। ਇਸ ਪ੍ਰੋਜੈਕਟ ਨੂੰ ਸਕੋਡਾ ਆਟੋ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰਤਾਪ ਬੋਪਰਾਏ ਲੀਡ ਕਰਨਗੇ ਜਿਨ੍ਹਾਂ ਨੇ ਫਿਏਟ ਕ੍ਰਿਸਲਰ ਇੰਡੀਆ 'ਚ ਆਪਣੇ ਕਾਰਜਕਾਲ 'ਚ ਜੀਪ ਕੰਪਾਸ ਨੂੰ ਪੇਸ਼ ਕੀਤਾ ਸੀ। ਦੋਵੇਂ ਕੰਪਨੀਆਂ mqb ਪਲੇਟਫਾਰਮ 'ਤੇ ਨਵੇਂ ਵ੍ਹੀਕਲਸ ਬਣਾਵੇਗੀਆਂ। ਮੰਨਿਆ ਜਾ ਰਿਹਾ ਹੈ ਕਿ ਰੁਝਾਨ ਨੂੰ ਦੇਖਦੇ ਹੋਏ ਕੰਪਨੀ ਦਾ ਪਹਿਲਾ ਮਾਡਲ ਐੱਸ.ਯੂ.ਵੀ. ਹੋਵੇਗਾ।


Related News