ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 29,487 ਕਰੋੜ ਰੁਪਏ ਘਟਿਆ

Sunday, Feb 23, 2020 - 01:59 PM (IST)

ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 29,487 ਕਰੋੜ ਰੁਪਏ ਘਟਿਆ

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 29,487 ਕਰੋੜ ਰੁਪਏ ਘੱਟ ਹੋ ਗਿਆ ਹੈ। ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਨ 'ਚ ਇਸ ਦੌਰਾਨ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ। ਵੀਰਵਾਰ ਨੂੰ ਖਤਮ ਹਫਤਾਵਾਰ 'ਚ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਬਾਜ਼ਾਰ ਪੂੰਜੀਕਰਨ 'ਚ ਵੀ ਗਿਰਾਵਟ ਆਈ ਹੈ।
ਹਾਲਾਂਕਿ ਇੰਫੋਸਿਸ, ਬਜਾਜ ਫਾਈਨੈਂਸ, ਕੋਟਕ ਮਹਿੰਦਰਾ ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ ਇਸ ਦੌਰਾਨ ਵਧ ਗਿਆ। ਇਸ ਦੌਰਾਨ ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 10,692.9 ਕਰੋੜ ਘੱਟ ਹੋ ਕੇ 2,97,600.65 ਕਰੋੜ ਰੁਪਏ 'ਤੇ ਆ ਗਿਆ ਹੈ। ਟੀ.ਸੀ.ਐੱਸ. ਦੇ ਬਾਜ਼ਾਰ ਪੂੰਜੀਕਰਨ 'ਚ 10,319.06 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 8,09,126.71 ਕਰੋੜ ਰੁਪਏ 'ਤੇ ਆ ਗਿਆ ਹੈ।
ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 5,162.75 ਕਰੋੜ ਰੁਪਏ ਘੱਟ ਹੋ ਕੇ 4,10,062.89 ਕਰੋੜ 'ਤੇ, ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 1,515.37 ਕਰੋੜ ਰੁਪਏ ਡਿੱਗ ਕੇ 4,86,617.28 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 1,068.34 ਕਰੋੜ ਰੁਪਏ ਫਿਸਲ ਕੇ 6,66,914.4 ਕਰੋੜ ਰੁਪਏ 'ਤੇ ਰਿਲਾਇੰਸ ਇੰਸਟਰੀਜ਼ ਦਾ ਬਾਜ਼ਾਰ ਪੂਜੀਕਰਨ 729.01 ਕਰੋੜ ਰੁਪਏ ਘੱਟ ਹੋ ਕੇ 9,41,693.57 ਕਰੋੜ ਰੁਪਏ ਰਹਿ ਗਿਆ।
ਇਨ੍ਹਾਂ ਦੇ ਉਲਟ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 4,471,59 ਕਰੋੜ ਰੁਪਏ ਵਧ ਕੇ 3,39,287.61 ਕਰੋੜ ਰੁਪਏ, ਬਜਾਜ ਫਾਈਨੈਂਸ ਦਾ ਬਾਜ਼ਾਰ ਪੂੰਜੀਕਰਨ 5,863.46 ਕਰੋੜ ਰੁਪਏ ਮਜ਼ਬੂਤ ਹੋ ਕੇ 2,93,666.38 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 956.14 ਕਰੋੜ ਰੁਪਏ ਚੜ੍ਹ ਕੇ 3,22,542.94 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 541078 ਕਰੋੜ ਰੁਪਏ ਦੇ ਵਾਧੇ ਨਾਲ 3,53,766.96 ਕਰੋੜ ਰੁਪਏ 'ਤੇ ਪਹੁੰਚ ਗਿਆ।


author

Aarti dhillon

Content Editor

Related News