ਸੀਤਾਰਮਣ ਨੇ DRI ਅਧਿਕਾਰੀਆਂ ਨੂੰ ਹਰੇਕ ਮਾਮਲੇ ਨੂੰ ਤੇਜ਼ੀ ਨਾਲ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਕਿਹਾ

Saturday, Dec 04, 2021 - 06:12 PM (IST)

ਸੀਤਾਰਮਣ ਨੇ DRI ਅਧਿਕਾਰੀਆਂ ਨੂੰ ਹਰੇਕ ਮਾਮਲੇ ਨੂੰ ਤੇਜ਼ੀ ਨਾਲ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਕਿਹਾ

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਦੇ ਅਧਿਕਾਰੀਆਂ ਨੂੰ ਹਰੇਕ ਮਾਮਲੇ ਨੂੰ ਤੇਜ਼ੀ ਨਾਲ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਸੀਂ ਸਮੱਗਲਿੰਗ ਵਰਗੇ ਆਰਥਿਕ ਅਪਰਾਧਾਂ ’ਤੇ ਰੋਕ ਲਗਾ ਸਕਾਂਗੇ। ਸੀਤਾਰਮਣ ਨੇ ਸ਼ਨੀਵਾਰ ਨੂੰ ਡੀ. ਆਰ. ਆਈ. ਦੇ 64ਵੇਂ ਸਥਾਪਨਾ ਦਿਵਸ ਮੌਕੇ ਆਪਣੇ ਸੰਬੋਧਨ ’ਚ ਕਿਹਾ ਕਿ ਤਰਕਪੂਰਨ ਨਤੀਜੇ ਤੱਕ ਪਹੁੰਚਾਉਣਾ ਅਹਿਮ ਹੈ ਪਰ ਅਸੀਂ ਤੇਜ਼ੀ ਨਾਲ ਇਹ ਕੰਮ ਕਰਾਂਗੇ ਤਾਂ ਇਸ ਤਰ੍ਹਾਂ ਦੇ ਲੋਕਾਂ ’ਤੇ ਰੋਕ ਲਗਾ ਸਕਾਂਗੇ ਜੋ ਅਜਿਹੀਆਂ ਸਰਗਰਮੀਆਂ ਨੂੰ ਅੱਗੇ ਵਧਾਉਂਦੇ ਹਨ। ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਦੇ ਤਹਿਤ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਸਮੱਗਲਿੰਗ ਰੋਕਣ ਲਈ ਸਰਕਾਰ ਦੀ ਖੂਫੀਆ ਅਤੇ ਇਨਫੋਰਸਮੈਂਟ ਏਜੰਸੀ ਹੈ। ਸੀਤਾਰਮਣ ਨੇ ਸਮਰੱਥਾ ਨਿਰਮਾਣ ’ਤੇ ਜ਼ੋਰ ਦਿੱਤਾ ਤਾਂ ਕਿ ਅਧਿਕਾਰੀ ਤੇਜ਼ੀ ਨਾਲ ਖੂਫੀਆ ਜਾਣਕਾਰੀ ਹਾਸਲ ਕਰ ਕੇ ਸਮੇਂ ਸਿਰ ਕਾਰਵਾਈ ਕਰ ਸਕਣ।

ਵਿੱਤ ਮੰਤਰੀ ਨੇ ਕਿਹਾ ਕਿ ਤੁਹਾਨੂੰ ਬਹੁਤ ਸਾਰੀ ਖੂਫੀਆ ਜਾਣਕਾਰੀ ਮਿਲਦੀ ਹੈ ਪਰ ਕਦੀ-ਕਦੀ ਅਤੇ ਕਈ ਵਾਰ ਇਹ ਤੈਅ ਕਰਨਾ ਮੁਸ਼ਕਲ ਹੁੰਦਾ ਹੈ ਕਿ ਕੀ ਇਹ ਅਸਲ ’ਚ ਕਾਰਵਾਈ ਯੋਗ ਹੈ। ਸਮਰੱਥਾ ਨਿਰਮਾ ਇਸ ਲਈ ਜ਼ਰੂਰੀ ਹੈ ਤਾਂ ਕਿ ਤੁਸੀਂ ਇਹ ਪਛਾਣ ਸਕੋ ਕਿ ਕਿਹੜੀ ਖੂਫੀਆ ਸੂਚਨਾ ਕਾਰਵਾਈ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਡੀ. ਆਰ. ਆਈ. ਵਰਗੀਆਂ ਏਜੰਸੀਆਂ ਆਪਣੇ ਤਜ਼ਰਬੇ ਦੇ ਆਧਾਰ ’ਤੇ ਉਹ ਤਰੀਕੇ ਤੈਅ ਕਰ ਸਕਦੀਆਂ ਹਨ, ਜਿਨ੍ਹਾਂ ਦੇ ਰਾਹੀਂ ਇਸ ਤਰ੍ਹਾਂ ਦੀਆਂ ਨਾਜਾਇਜ਼ ਸਰਗਰਮੀਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਡੀ. ਆਰ. ਆਈ. ਨੂੰ ਦੇਸ਼ ’ਚ ‘ਡੰਪ’ ਕੀਤੇ ਜਾ ਰਹੇ ਜ਼ਹਿਰੀਲੇ ਕਚਰੇ ਦੇ ਸਬੰਧ ’ਚ ਚੌਕਸ ਰਹਿਣ ਨੂੰ ਵੀ ਕਿਹਾ।

ਸੀਤਾਰਮਣ ਨੇ ਕਿਹਾ ਕਿ ਉੱਭਰਦੀਆਂ ਅਰਥਵਿਵਸਥਾਵਾਂ ਨੇ ਜਿਸ ਤਰ੍ਹਾਂ ਦਹਾਕਿਆਂ ਤੋਂ ਰਿਸਾਈਕਲ ਕਰਨ ਦੀ ਸਮਰੱਥਾ ਦਾ ਨਿਰਮਾਣ ਕੀਤਾ ਹੈ, ਅਜਿਹੇ ’ਚ ਮੈਨੂੰ ਖਦਸ਼ਾ ਹੈ ਕਿ ਸਾਡੇ ਤੱਟਾਂ ’ਤੇ ਜ਼ਹਿਰੀਲੇ ਕਚਰੇ ਨੂੰ ਲਿਆਉਣ ਅਤੇ ਉਸ ਨੂੰ ਉੱਥੇ ‘ਡੰਪ’ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਇਕ ਅਜਿਹਾ ਖੇਤਰ ਹੈ, ਜਿਸ ’ਤੇ ਡੀ. ਆਰ. ਆਈ. ਨੂੰ ਹੋਰ ਵਧੇਰੇ ਸਰਗਰਮ ਰਹਿ ਣ ਦੀ ਲੋੜ ਹੈ।


author

Harinder Kaur

Content Editor

Related News