ਸਿੰਗਾਪੁਰ ਤੇ ਭਾਰਤੀ ਕੰਪਨੀਆਂ ਦੇ ਵਿਚੋਲਗੀ ਸਮਝੌਤੇ ਨਾਲ ਹੋਵੇਗਾ ਫਾਇਦਾ : ਸ਼ਣਮੁਗਮ

10/04/2020 9:07:31 PM

ਨਵੀਂ ਦਿੱਲੀ, (ਭਾਸ਼ਾ)- ਸਿੰਗਾਪੁਰ ਦੇ ਕਾਨੂੰਨ ਮੰਤਰੀ ਸ਼ਣਮੁਗਮ ਨੇ ਕਿਹਾ ਹੈ ਕਿ ਵਿਚੋਲਗੀ ਵਿਵਾਦ ਨਿਪਟਾਨ ਦਾ ਇਕ ਪ੍ਰਭਾਵੀ ਤਰੀਕਾ ਹੈ। ਉਨ੍ਹਾਂ ਕਿਹਾ ਕਿ ਵਿਚੋਲਗੀ ’ਤੇ ਨਵੀਂ ਸਲਾਹ ਨਾਲ ਭਾਰਤੀ ਕੰਪਨੀਆਂ ਦੇ ਨਾਲ-ਨਾਲ ਵਕੀਲਾਂ ਲਈ ਸਿੰਗਾਪੁਰ ਦਾ ਮਹੱਤਵ ਵਧੇਗਾ। ਵਿਚੋਲਗੀ ’ਤੇ ਸਿੰਗਾਪੁਰ ਸਲਾਹ ਇਸ ਸਾਲ ਸਤੰਬਰ ਤੋਂ ਲਾਗੂ ਹੋਈ ਹੈ। ਇਹ ਸਿੰਗਾਪੁਰ ਦੇ ਨਾਂ ’ਤੇ ਸੰਯੁਕਤ ਰਾਸ਼ਟਰ ਦੀ ਪਹਿਲੀ ਸਲਾਹ ਹੈ।

ਇਸ ਨੂੰ ਵਿਚੋਲਗੀ ਦੇ ਨਤੀਜੇ ਵਜੋਂ ਸੰਯੁਕਤ ਰਾਸ਼ਟਰ ਕੌਮਾਂਤਰੀ ਹੱਲ ਕਰਾਰ ਸਲਾਹ ਵੀ ਕਿਹਾ ਜਾਂਦਾ ਹੈ। ਇਹ ਸਲਾਹ ਭਾਰਤ ਅਤੇ ਹੋਰ ਦੇਸ਼ਾਂ ’ਚ ਆਪਸੀ ਕਾਰੋਬਾਰੀ ਅਤੇ ਵੱਡੇ ਕਾਰਪੋਰੇਟ ਵਿਵਾਦਾਂ ਨੂੰ ਨਿਪਟਾਉਣ ’ਚ ਵਿਚੋਲਗੀ ਦਾ ਪ੍ਰਭਾਵੀ ਤਰੀਕਾ ਪ੍ਰਦਾਨ ਕਰਦੀ ਹੈ।

ਜ਼ੂਮ ਵੀਡੀਓ ਕਾਲ ਜ਼ਰੀਏ ਇਕ ਪ੍ਰੈੱਸ ਕਾਨਫਰੰਸ ’ਚ ਭਾਰਤੀ ਮੂਲ ਦੇ ਸ਼ਣਮੁਗਮ ਨੇ ਕਿਹਾ ਕਿ ਇਹ ਸਲਾਹ ਕੌਮਾਂਤਰੀ ਵਪਾਰ ਦੇ ਨਾਲ ਕੰਪਨੀਆਂ ਲਈ ਵੀ ਕਾਫੀ ਮਹੱਤਵਪੂਰਣ ਹੈ। ਉਨ੍ਹਾਂ ਕਿਹਾ,‘‘ਸਾਡੇ ਲੋਕਾਂ ਵੱਲੋਂ ਲੋਕਾਂ ਦੇ ਪ੍ਰਵਾਹ, ਵਪਾਰ ਪ੍ਰਵਾਹ, ਕਾਨੂੰਨੀ ਪ੍ਰਵਾਹ ਦੀ ਨਜ਼ਰ ਨਾਲ ਮਜਬੂਤ ਸਬੰਧ ਹਨ। ਮੈਨੂੰ ਲੱਗਦਾ ਹੈ ਕਿ ਇਸ ਨਾਲ ਭਾਰਤੀ ਕੰਪਨੀਆਂ ਅਤੇ ਵਕੀਲਾਂ ਲਈ ਸਿੰਗਾਪੁਰ ਦਾ ਮਹੱਤਵ ਵਧੇਗਾ।


Sanjeev

Content Editor

Related News