ਟਰੰਪ ਦੇ ਬਿਆਨ ਨਾਲ ਬਦਲੀ ਤੇਲ ਬਾਜ਼ਾਰ ਦੀ ਚਾਲ, ਕਰੂਡ ਆਇਲ ਦੀਆਂ ਕੀਮਤਾਂ ’ਚ ਗਿਰਾਵਟ
Friday, Jan 16, 2026 - 02:13 PM (IST)
ਬਿਜ਼ਨੈੱਸ ਡੈਸਕ - ਹੁਣ ਦਾ ਸਮਾਂ ਅਜਿਹਾ ਚੱਲ ਰਿਹਾ ਹੈ ਕਿ ਪੂਰੀ ਦੁਨੀਆ ਦੀ ਇਕਾਨਮੀ ਟਰੰਪ ਦੇ ਨਕਸ਼ੇ-ਕਦਮਾਂ ’ਤੇ ਚੱਲਦੀ ਹੋਈ ਪ੍ਰਤੀਤ ਹੋ ਰਹੀ ਹੈ। ਈਰਾਨ ’ਚ ਚੱਲ ਰਹੇ ਸੰਘਰਸ਼ ਵਿਚਾਲੇ ਜਦੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਅਜੇ ਉੱਥੇ ਹਮਲਾ ਨਹੀਂ ਕਰੇਗਾ, ਤਾਂ ਇਸ ਨਾਲ ਪੂਰੇ ਤੇਲ ਬਾਜ਼ਾਰ ਦੀ ਚਾਲ ਹੀ ਬਦਲ ਗਈ, ਜੋ ਤੇਲ ਅਜੇ ਤੱਕ ਆਸਮਾਨ ਨੂੰ ਛੂਹ ਰਿਹਾ ਸੀ, ਉਸ ਦੇ ਭਾਅ ਇਕਦਮ ਡਿੱਗ ਗਏ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਡੋਨਾਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਕਿ ਅਮਰੀਕਾ ਅਜੇ ਈਰਾਨ ’ਤੇ ਹਮਲਾ ਨਹੀਂ ਕਰੇਗਾ, ਤੇਲ ਦੀ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ। 6 ਦਿਨਾਂ ਤੱਕ ਲਗਾਤਾਰ ਵਧਣ ਤੋਂ ਬਾਅਦ ਬ੍ਰੇਂਟ ਕਰੂਡ ਹੁਣ 65 ਡਾਲਰ ਤੋਂ ਹੇਠਾਂ ਆ ਗਿਆ ਹੈ ਅਤੇ ਅਮਰੀਕੀ ਡਬਲਯੂ. ਟੀ. ਆਈ. ਤੇਲ 60 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਭਾਅ ਕਰੀਬ 3 ਫੀਸਦੀ ਘੱਟ ਹੋ ਗਏ।
ਇਹ ਵੀ ਪੜ੍ਹੋ : ਭਾਰਤੀਆਂ ਲਈ ਧਮਾਕੇਦਾਰ ਆਫ਼ਰ, ਹਵਾਈ ਟਿਕਟਾਂ 'ਤੇ ਮਿਲ ਰਹੀ 30% ਦੀ ਛੋਟ
ਟਰੰਪ ਦਾ ਕਹਿਣਾ ਹੈ ਕਿ ਈਰਾਨ ਨੇ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਰੋਕਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਜੰਗ ਦਾ ਖਤਰਾ ਅਤੇ ਤੇਲ ਸਪਲਾਈ ਰੁਕਣ ਦਾ ਖਦਸ਼ਾ ਫਿਲਹਾਲ ਘੱਟ ਹੋਇਆ ਹੈ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਤਣਾਅ ਵਧਿਆ ਤਾਂ 75 ਡਾਲਰ ਤੱਕ ਜਾ ਸਕਦੈ ਤੇਲ
ਕਮੋਡਿਟੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤਣਾਅ ਵਧਿਆ ਤਾਂ ਤੇਲ 75 ਡਾਲਰ ਤੱਕ ਜਾ ਸਕਦਾ ਹੈ ਪਰ ਹਾਲਾਤ ਸੁਧਰਦੇ ਹੀ ਕੀਮਤਾਂ ਫਿਰ ਹੇਠਾਂ ਆ ਸਕਦੀਆਂ ਹਨ। ਭਾਰਤੀਆਂ ਨੂੰ ਟਰੰਪ ਦੇ ਟੈਰਿਫ ਤੋਂ ਜ਼ਿਆਦਾ ਹੁਣ ਐੱਚ-1ਬੀ ਵੀਜ਼ਾ ਸਤਾਉਣ ਲੱਗਾ ਹੈ। ਰੀਨਿਊਅਲ ਲਈ ਭਾਰਤ ਪਰਤ ਕੇ ਆਏ ਲੋਕ ਇੱਥੇ ਹੀ ਫਸਦੇ ਜਾ ਰਹੇ ਹਨ। ਉਨ੍ਹਾਂ ਦੀਆਂ ਨੌਕਰੀਆਂ ’ਤੇ ਸੰਕਟ ਆ ਰਿਹਾ ਹੈ।
ਇਹ ਵੀ ਪੜ੍ਹੋ : ਬੱਚਿਆਂ ਲਈ 1 ਰੁਪਏ 'ਚ ਫਲਾਈਟ ਦੀ ਟਿਕਟ, Indigo ਦੇ ਰਿਹਾ ਕਮਾਲ ਦਾ ਆਫ਼ਰ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
