ਸੋਨੇ-ਚਾਂਦੀ ਨੇ ਤੋੜ ਦਿੱਤੇ ਰਿਕਾਰਡ, 25,000 ਰੁਪਏ ਵਧ ਗਿਆ ਰੇਟ, ਜਾਣੋ ਅੱਜ ਦੇ ਭਾਅ
Tuesday, Jan 27, 2026 - 03:10 PM (IST)
ਬਿਜ਼ਨੈੱਸ ਡੈਸਕ- ਦੇਸ਼ ਭਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਦੋਵੇਂ ਕੀਮਤੀ ਧਾਤਾਂ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (ਲਾਈਫ ਟਾਈਮ ਹਾਈ) 'ਤੇ ਪਹੁੰਚ ਗਈਆਂ।
ਚਾਂਦੀ ਦੀ ਕੀਮਤ 'ਚ ਰਿਕਾਰਡ ਵਾਧਾ
ਚਾਂਦੀ ਦੀਆਂ ਕੀਮਤਾਂ 'ਚ 25,000 ਰੁਪਏ ਪ੍ਰਤੀ ਕਿਲੋ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। MCX 'ਤੇ 5 ਮਾਰਚ ਦੀ ਐਕਸਪਾਇਰੀ ਵਾਲੀ ਚਾਂਦੀ ਦਾ ਭਾਅ ਖੁੱਲ੍ਹਦੇ ਹੀ 3,59,800 ਰੁਪਏ ਪ੍ਰਤੀ ਕਿਲੋ ਦੇ ਨਵੇਂ ਰਿਕਾਰਡ ਪੱਧਰ 'ਤੇ ਜਾ ਪਹੁੰਚਿਆ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਚਾਂਦੀ 3,34,699 ਰੁਪਏ 'ਤੇ ਬੰਦ ਹੋਈ ਸੀ, ਜਿਸ ਦੇ ਮੁਕਾਬਲੇ ਅੱਜ ਇਸ 'ਚ 25,101 ਰੁਪਏ ਦੀ ਵੱਡੀ ਤੇਜ਼ੀ ਆਈ ਹੈ।
ਸੋਨਾ ਵੀ ਹੋਇਆ ਬੇਹੱਦ ਮਹਿੰਗਾ
ਸੋਨੇ ਦੀਆਂ ਕੀਮਤਾਂ ਨੇ ਵੀ ਅਸਮਾਨ ਨੂੰ ਛੂਹ ਲਿਆ ਹੈ। 24 ਕੈਰੇਟ ਸੋਨੇ ਦਾ ਭਾਅ 3,783 ਰੁਪਏ ਵਧ ਕੇ 1,59,820 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਸਾਲ ਦੀ ਸ਼ੁਰੂਆਤ ਯਾਨੀ 1 ਜਨਵਰੀ ਤੋਂ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ 24,016 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋ ਚੁੱਕਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨਾ 5,000 ਡਾਲਰ ਪ੍ਰਤੀ ਔਂਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਕੀਮਤਾਂ ਵਧਣ ਦੇ ਮੁੱਖ ਕਾਰਨ
ਕੀਮਤਾਂ 'ਚ ਇਸ ਭਾਰੀ ਉਛਾਲ ਦੇ ਪਿੱਛੇ ਕਈ ਗਲੋਬਲ ਕਾਰਨ ਹਨ। ਅਮਰੀਕੀ ਡਾਲਰ 'ਚ ਕਮਜ਼ੋਰੀ ਅਤੇ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਨੇ ਸੋਨੇ-ਚਾਂਦੀ ਨੂੰ ਮਜ਼ਬੂਤੀ ਦਿੱਤੀ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕ ਆਪਣਾ ਗੋਲਡ ਰਿਜ਼ਰਵ ਵਧਾਉਣ ਲਈ ਲਗਾਤਾਰ ਸੋਨਾ ਖਰੀਦ ਰਹੇ ਹਨ। ਵਿਸ਼ਵ ਪੱਧਰੀ ਤਣਾਅ ਅਤੇ ਟਰੰਪ ਦੀਆਂ ਟੈਰਿਫ ਧਮਕੀਆਂ ਕਾਰਨ ਨਿਵੇਸ਼ਕ ਸੋਨੇ-ਚਾਂਦੀ ਨੂੰ ਇਕ ਸੁਰੱਖਿਅਤ ਨਿਵੇਸ਼ (Safe Haven) ਵਜੋਂ ਦੇਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
